ਅੰਮ੍ਰਿਤਸਰ:ਕੋਰੋਨਾ ਨੂੰ ਦੇਖਦੇ ਹੋਏ ਲਗਾਤਾਰ ਸਰਕਾਰ ਹਿਦਾਇਤਾਂ ਜਾਰੀ ਕਰ ਰਹੀ ਹੈ, ਇਸੇ ਤਰ੍ਹਾਂ ਹੀ ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਇੱਕ ਅਜੀਬ ਘਟਨਾ ਸੁਣਨ ਨੂੰ ਮਿਲੀ।ਅੰਮ੍ਰਿਤਸਰ ਦਾ ਨੌਜਵਾਨ ਵਿੱਕੀ ਭਾਟੀਆ ਜੋ ਕਿ ਬੇਰੁਜ਼ਗਾਰ ਸੀ, ਨੌਕਰੀ ਦੀ ਭਾਲ ਕਰਦਾ ਅੰਮ੍ਰਿਤਸਰ ਦੇ ਬੈਸਟ ਪ੍ਰਾਈਸ ਮਾਲ ਵਿੱਚ ਗਿਆ, ਜਿੱਥੇ ਉਸਨੂੰ ਮਾਲ ਦੇ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਹੈਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਰੋਨਾ ਵੈਕਸੀਨ ਲਵਾ ਕੇ ਆਓ।
ਵਿੱਕੀ ਭਾਟੀਆ ਕੋਰੋਨਾ ਵੈਕਸੀਨ (corona vaccine) ਲਗਾਉਣ ਲਈ ਮਾਨਾਂਵਾਲੇ ਹੈਲਥ ਸੈਂਟਰ ਵਿੱਚ ਪੁੱਜਾ। ਕੱਲ੍ਹ ਦੁਪਹਿਰ ਦੇ ਕਰੀਬ ਉਹ ਵੈਕਸੀਨ ਲਵਾ ਕੇ ਵਾਪਸ ਬੈਸਟ ਮਾਲ ਪੁੱਜਾ ਅਤੇ ਉਥੇ ਉਸ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਤੇ ਉਥੋਂ ਆਪਣੇ ਘਰ ਨੂੰ ਚਲਾ ਗਿਆ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ
ਘਰਦਿਆਂ ਦੇ ਦੱਸਣ ਮੁਤਾਬਕ ਉਸ ਨੇ ਆਪਣੇ ਘਰ ਜਾਂਦੇ ਹੀ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਕਹਿਣ ਲੱਗਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ। ਜਿਹੜੀ ਐੱਨਜੀਓਜ਼ ਨਾਲ ਉਹ ਕੰਮ ਕਰਦਾ ਸੀ, ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਮੈਂ ਵੈਕਸੀਨ ਲਗਵਾ ਕੇ ਆਇਆ ਹਾਂ ਅਤੇ ਮੈਨੂੰ ਵੈਸੇ ਲਗਵਾਉਣਾ ਬਹੁਤ ਘਬਰਾਹਟ ਹੋ ਰਹੀ ਹੈ, ਜਿਸ ਦੇ ਚੱਲਦੇ ਮੇਰਾ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ।