ਅੰਮ੍ਰਿਤਸਰ: ਸ਼ਹਿਰ 'ਚ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਸੂਰਜ ਦੀ ਮੌਤ ਹਸਪਤਾਲ ਲੈ ਜਾਂਦਿਆਂ ਹੋ ਗਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ 2 ਦਿਨ ਬਾਅਦ ਵਿਆਹ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਏਸੀਪੀ ਹਰਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਮ੍ਰਿਤਕ ਸੂਰਜ ਦੇ ਪਿਤਾ ਸਤਪਾਲ ਦੀ ਭਤੀਜੀ ਰੇਨੂੰ ਹੈਰੋਇਨ ਵੇਚਣ ਦਾ ਕੰਮ ਕਰਦੀ ਹੈ। ਰੇਨੂੰ ਦੇ 2 ਸਾਥੀ ਸ਼ੰਭੂ ਅਤੇ ਚੰਦਨ ਉਸ ਦੀ ਹੀ ਗਲੀ ਦੇ ਲਾਗੇ ਰਹਿੰਦੇ ਸਨ ਜਿਨ੍ਹਾਂ ਨਾਲ ਮ੍ਰਿਤਕ ਸੂਰਜ ਦੀ ਪੁਰਾਣੀ ਦੁਸ਼ਮਣੀ ਸੀ।