ਪੰਜਾਬ

punjab

ETV Bharat / city

ਘਰੇਲੂ ਪਰੇਸ਼ਾਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ - commits suicide due to domestic disturbances

ਅੰਮ੍ਰਿਤਸਰ ਦੇ ਕਰੋੜੀ ਚੌਂਕ ਵਿਖੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਘਰੇਲੂ ਪਰੇਸ਼ਾਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ
ਘਰੇਲੂ ਪਰੇਸ਼ਾਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

By

Published : Nov 19, 2021, 6:18 PM IST

ਅੰਮ੍ਰਿਤਸਰ: ਅਸੀਂ ਰੋਜ਼ਾਨਾ ਹੀ ਖੁਦਕੁਸ਼ੀ ਦੇ ਮਾਮਲੇ ਸੁਣਦੇ ਰਹਿੰਦੇ ਹਾਂ। ਇਸ ਤਰ੍ਹਾਂ ਹੀ ਮਾਮਲਾ ਅੰਮ੍ਰਿਤਸਰ (Amritsar) ਦੇ ਕਰੋੜੀ ਚੌਂਕ (Crore square) ਵਿਖੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਾਹਮਣੇ ਆਇਆ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ (Police officer) ਨੇ ਦੱਸਿਆ ਕਿ ਇਸ ਵਿਅਕਤੀ ਦੀ ਉਮਰ ਕਰੀਬ 32 ਸਾਲ ਹੈ ਅਤੇ ਇਸ ਦੀ ਆਪਣੀ ਪਤਨੀ ਨਾਲ ਘਰੇਲੂ ਲੜਾਈ ਚੱਲ ਰਹੀ ਸੀ। ਇਨ੍ਹਾਂ ਦਾ ਜਲੰਧਰ ਦੇ ਥਾਣਾ ਵੂਮੈਨ ਸੈੱਲ (Jalandhar Police Station Women Cell) ਵਿਖੇ ਵੀ ਮਾਮਲਾ ਚੱਲ ਰਿਹਾ ਸੀ ਅਤੇ ਘਰੇਲੂ ਪਰੇਸ਼ਾਨੀ ਤੋਂ ਦੁਖੀ ਹੋ ਕੇ ਇਸ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਵਿਅਕਤੀ ਨੇ ਘਰ ਵਿੱਚ ਲੱਗੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲਿਆ।

ਘਰੇਲੂ ਪਰੇਸ਼ਾਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜਿਆ ਹੈ ਅਤੇ ਅੱਗੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਬੈਂਕ (Bank) ਵਿੱਚ ਕੰਮ ਕਰਦਾ ਸੀ। ਉਸ ਦੀ ਉਮਰ 32 ਸਾਲ ਸੀ ਅਤੇ ਵਿਆਹ ਹੋਏ ਨੂੰ ਹਲੇ ਇੱਕ ਸਾਲ ਦੇ ਲਗਪਗ ਹੋਇਆ ਸੀ।

ਇਹ ਵੀ ਪੜ੍ਹੋ:ਪ੍ਰੇਮ ਸੰਬੰਧਾਂ ਦੇ ਚਲਦਿਆਂ ਫੌਜੀ ਨੇ ਕੀਤਾ ਘਰਵਾਲੀ ਦਾ ਕਤਲ

ABOUT THE AUTHOR

...view details