ਪੰਜਾਬ

punjab

ETV Bharat / city

ਹੈਰਾਨੀਜਨਕ: 11 ਹਜ਼ਾਰ ਵੋਲਟੇਜ਼ ਵਾਲੇ ਟਾਵਰ ’ਤੇ ਚੜ੍ਹਿਆ ਵਿਅਕਤੀ - Hakima Wala in Amritsar

ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਨੇੜੇ ਇੱਕ ਵਿਅਕਤੀ 100 ਫੁੱਟ ਉੱਚੇ ਬਿਜਲੀ ਦੇ ਟਾਵਰ ’ਤੇ ਚੜ੍ਹ ਗਿਆ। ਜਿਸ ਤੋਂ ਬਾਅਦ ਟਾਵਰ ਨੇੜੇ ਹੜਕੰਪ ਮਚ ਗਿਆ। ਮੌਕੇ ਤੇ ਮੌਜੂਦ ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਨਸ਼ੇ ਦਾ ਆਦੀ ਹੈ। ਫਿਲਹਾਲ ਉਸ ਨੂੰ ਹੇਠਾਂ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਟਾਵਰ ’ਤੇ ਚੜ੍ਹਿਆ ਵਿਅਕਤੀ
ਟਾਵਰ ’ਤੇ ਚੜ੍ਹਿਆ ਵਿਅਕਤੀ

By

Published : Apr 23, 2022, 10:43 AM IST

Updated : Apr 23, 2022, 2:49 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਗੇਟ ਹਕੀਮਾਂ ਦੇ ਨਜ਼ਦੀਕ ਇੱਕ 100 ਫੁੱਟ ਉੱਚੇ ਬਿਜਲੀ ਟਾਵਰ ਦੇ ਕੋਲ ਉਸ ਸਮੇਂ ਹੜਕੰਪ ਮਚ ਗਿਆ ਜਦੋ ਇੱਕ ਵਿਅਕਤੀ ਬਿਜਲੀ ਵਾਲੇ ਟਾਵਰ ’ਤੇ ਚੜ ਗਿਆ। ਟਾਵਰ ’ਤੇ ਚੜ੍ਹਿਆ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਨਸ਼ੇ ਦਾ ਆਦਿ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਚ ਭਸੂੜੀ ਦਾ ਆਲਮ ਬਣਿਆ ਹੋਇਆ ਹੈ।

ਟਾਵਰ ’ਤੇ ਚੜ੍ਹਿਆ ਵਿਅਕਤੀ

ਇਸ ਸੰਬਧੀ ਦੱਸਦੇ ਹੋਏ ਗੇਟ ਹਕੀਮਾਂ ਦੇ ਨਿਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਇਹ ਵਿਅਕਤੀ ਅਚਾਨਕ ਬਿਜਲੀ ਦੇ 100 ਫੁੱਟ ਉੱਚੇ ਟਾਵਰ ’ਤੇ ਚੜ ਕੇ ਬੈਠ ਗਿਆ ਹੈ ਜੋ ਕਿ ਮਾਨਸਿਕ ਤੌਰ ’ਤੇ ਪਰੇਸ਼ਾਨ ਅਤੇ ਨਸ਼ੇ ਦਾ ਆਦਿ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸ਼ਾਸ਼ਨ ਨੂੰ ਇਤਲਾਹ ਦੇ ਦਿੱਤੀ ਗਈ ਤਾਂ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਪਰ ਉਨ੍ਹਾਂ ਕੋਲ ਕੋਈ ਵੀ ਸੁਵਿਧਾ ਜਾਂ ਸਾਧਨ ਨਾ ਹੋਣ ਕਾਰਨ ਵਿਅਕਤੀ ਨੂੰ ਅਜੇ ਤੱਕ ਥੱਲੇ ਨਹੀਂ ਉਤਾਰਿਆ ਗਿਆ ਹੈ।

ਟਾਵਰ ’ਤੇ ਚੜ੍ਹਿਆ ਵਿਅਕਤੀ

ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਨਸ਼ੇ ਦੀ ਹਾਲਤ ਵਿਚ ਟਾਵਰ ’ਤੇ ਚੜਿਆ ਹੋਇਆ ਹੈ। ਫਿਲਹਾਲ ਮੌਕੇ ’ਤੇ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਲਈਆਂ ਗਈਆਂ ਹਨ।

ਪੁਲੀਸ ਅਧਿਕਾਰੀ ਅੱਗੇ ਦੱਸਿਆ ਕਿ ਉਨ੍ਹਾਂ ਨੇ ਬੜੀ ਮੁਸ਼ੱਕਤ ਦੇ ਨਾਲ ਇਸ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ ਹੈ ਅਤੇ ਹੁਣ ਇਸਤੋ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਿ ਪਤਾ ਲੱਗ ਸਕੇਗੀ ਇਸ ਵਿਅਕਤੀ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਉੱਥੇ ਹੀ ਪੁਲਿਸ ਵੱਲੋਂ ਸਾਫ ਕਿਹਾ ਗਿਆ ਕਿ ਇਸ ਨੇ ਸ਼ਰਾਬ ਪੀਤੀ ਹੈ ਜਾਂ ਇਸ ਦਾ ਦਿਮਾਗੀ ਸੰਤੁਲਨ ਖਰਾਬ ਹੈ ਇਹ ਤਾਂ ਹੁਣ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਇਹ ਵੀ ਪੜੋ:ਜੁਗਾੜੂ ਰੇਹੜੀਆਂ ਵਾਲੇ ਹੋ ਜਾਣ ਸਾਵਧਾਨ, ਮਾਨ ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ

Last Updated : Apr 23, 2022, 2:49 PM IST

ABOUT THE AUTHOR

...view details