ਅੰਮ੍ਰਿਤਸਰ: ਸ਼ਹਿਰ ਦੇ ਇੱਕ ਮਕੈਨਿਕ ਨੇ ਸਿਰਫ ਡੇਢ ਲੱਖ ਰੁਪਏ ਦੀ ਲਾਗਤ ਨਾਲ ਇੱਕ ਅਜਿਹੀ ਕਾਰ ਤਿਆਰ ਕੀਤੀ ਹੈ, ਜੋ ਵੇਖਣ 'ਚ ਵਿੰਟੇਜ ਕਾਰ ਵਾਂਗ ਹੀ ਲਗਦੀ ਹੈ। ਇਸ ਕਾਰ ਨੂੰ ਦਲਜੀਤ ਸਿੰਘ ਭੋਲਾ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਆਪਣੀ ਵਰਕਸ਼ਾਪ 'ਚ ਤਿਆਰ ਕੀਤਾ ਹੈ।
ਇਸ ਵਿੰਟੇਜ ਕਾਰ ਦੇ ਸ਼ਹਿਰ ਭਰ 'ਚ ਚਰਚੇ, ਜਾਣੋ ਫੀਚਰਸ ਆਓ ਜਾਣਦੇ ਹਾਂ ਇਸ ਦੇ ਫੀਚਰ...
⦁ ਇਹ ਕਾਰ ਬੈਟਰੀ ਨਾਲ ਚਲਦੀ ਹੈ। ਜੇ ਕਾਰ ਦਾ ਇਸਤੇਮਾਲ ਲਗਾਤਾਰ ਕੀਤਾ ਜਾਦਾ ਹੈ ਤਾਂ ਇਸ ਦੀ ਬੈਟਰੀ ਨੂੰ 1 ਸਾਲ ਬਾਅਦ ਬਦਲਿਆਂ ਜਾਵੇਗਾ ਪਰ ਜੇ ਕਾਰ ਦਾ ਇਸਤੇਮਾਲ ਥੋੜਾ ਬਹੁਤਾ ਹੀ ਕੀਤਾ ਗਿਆ ਹੈ ਤਾਂ ਬੈਟਰੀ ਨੂੰ 2 ਸਾਲ ਬਾਅਦ ਵੀ ਬਦਲਿਆਂ ਜਾ ਸਕਦਾ ਹੈ।
⦁ ਕਾਰ ਦੀ ਬੈਟਰੀ ਨੂੰ ਚਾਰਜ ਕਰਕੇ 80 ਕਿਲੋਮੀਟਰ ਤੱਕ ਦਾ ਸਫ਼ਰ ਆਸਾਨੀ ਨਾਲ ਤੈਅ ਕੀਤਾ ਜਾ ਸਕਦਾ ਹੈ।
⦁ ਇਹ ਗੱਡੀ ਵੇਖਣ ਵਿੱਚ ਵਿੰਟੇਜ ਕਾਰ ਵਾਂਗ ਹੀ ਲਗਦੀ ਹੈ।
⦁ ਇਸ ਕਾਰ 'ਚ ਮੋਟਰ ਸਾਈਕਲ ਦੇ ਪਹੀਏ ਲਗਾਏ ਗਏ ਹਨ।
⦁ ਕਾਰ 'ਚ ਚਾਰ ਲੋਕ ਆਸਾਰੀ ਨਾਲ ਬੈਠ ਸਕਦੇ ਹਨ।
⦁ ਇਸ ਕਾਰ ਨੂੰ ਬਣਾਉਣ 'ਚ ਡੇਢ ਲੱਖ ਰੁਪਏ ਦੀ ਲਾਗਤ ਆਈ ਹੈ।
ਦਲਜੀਤ ਸਿੰਘ ਭੋਲਾ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਬੈਟਰੀ ਵਾਲੀ ਗੱਡੀ ਬਣਾ ਚੁੱਕੇ ਹਨ ਜੋਂ ਬਿਲਕੁਲ ਵਿੰਟੇਜ ਕਾਰ ਵਾਂਗ ਹੀ ਦਿਖਾਈ ਦਿੰਦੀ ਹੈ। ਉਸ ਕਾਰ ਨੂੰ ਵੇਖਣ ਤੋਂ ਬਾਅਦ ਹੀ ਉਨ੍ਹਾਂ ਕੋਲ ਇਸ ਕਾਰ ਨੂੰ ਬਣਾਉਣ ਦਾ ਆਡਰ ਆਇਆ ਹੈ। ਦਲਜੀਤ ਸਿੰਘ ਭੋਲਾ ਨੇ ਕਿਹਾ ਕਿ ਇਹ ਕਾਰ ਪ੍ਰਦੂਸ਼ਣ ਮੁਕਤ ਹੈ ਕਿਉਂਕਿ ਇਸ 'ਚ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ।
ਦੁਨੀਆ ਭਰ 'ਚ ਗੱਡੀਆਂ ਖਰੀਦਣ ਦੀ ਹੋੜ ਲਗੀ ਹੋਈ ਹੈ। ਹਰ ਕੋਈ ਮਹਿੰਗੀ ਤੋਂ ਮਹਿੰਗੀ ਗੱਡੀ ਖਰੀਦਣਾ ਚਾਹੁੰਦਾ ਹੈ ਪਰ ਇਨ੍ਹਾਂ ਗੱਡੀਆਂ ਦਾ ਧੂਆਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ 'ਚ ਵੱਡਾ ਯੋਗਦਾਨ ਪਾ ਰਿਹਾ ਹੈ। ਅਜਿਹੇ 'ਚ ਘੱਟ ਕੀਮਤ ਵਾਲੀਆਂ ਅਜਿਹੀਆਂ ਬੈਟਰੀ ਵਾਲੀਆਂ ਗੱਡੀਆਂ ਲੋਕਾਂ ਦੇ ਖਿੱਚ ਦਾ ਕੇਂਦਰ ਬਣ ਰਹੀਆਂ ਹਨ।