ਪੰਜਾਬ

punjab

ETV Bharat / city

ਅੰਮ੍ਰਿਤਸਰੀ ਸਿੰਘਾਂ ਨੇ ਦਿੱਲੀ ਬਾਰਡਰ 'ਤੇ ਲਾਇਆ ਪੀਲੀਆਂ ਦਸਤਾਰਾਂ ਦਾ ਲੰਗਰ

ਅੰਮ੍ਰਿਤਸਰ ਤੋਂ ਦਮਦਮੀ ਟਕਸਾਲ ਫੈਡਰੇਸ਼ਨ ਭਿੰਡਰਾਂਵਾਲਿਆਂ ਦੇ ਸੇਵਾਦਾਰਾਂ ਨੇ ਦਿੱਲੀ ਬਾਰਡਰ 'ਤੇ ਕਿਸਾਨਾਂ ਲਈ ਪੀਲੀਆਂ ਦਸਤਾਰਾਂ ਦਾ ਲੰਗਰ ਲਾਇਆ। ਫਾਊਂਡੇਸ਼ਨ ਵੱਲੋਂ ਕਿਤਾਬਾਂ ਦਾ ਵੀ ਖੁਲ੍ਹਾ ਲੰਗਰ ਲਗਾਇਆ। ਇਸ ਮੌਕੇ ਸੇਵਾਦਾਰ ਰਣਜੀਤ ਸਿੰਘ ਨੇ ਕਿਹਾ ਕਿ 'ਸਾਡਾ ਇੱਕੋ ਹੀ ਨਾਅਰਾ "ਦਿੱਲੀ ਦੇ ਤਖ਼ਤ ਨੂੰ ਹਿਲਾਓ ਸਾਡੀਆਂ ਪੀਲੀਆਂ ਦਸਤਾਰਾਂ"। ਇਸ ਲਈ ਇਥੇ ਦਸਤਾਰਾਂ ਦਾ ਲੰਗਰ ਲਾਇਆ ਗਿਆ ਹੈ।

ਦਿੱਲੀ ਬਾਰਡਰ 'ਤੇ ਲਾਇਆ ਪੀਲੀਆਂ ਦਸਤਾਰਾਂ ਦਾ ਲੰਗਰ
ਦਿੱਲੀ ਬਾਰਡਰ 'ਤੇ ਲਾਇਆ ਪੀਲੀਆਂ ਦਸਤਾਰਾਂ ਦਾ ਲੰਗਰ

By

Published : Jan 11, 2021, 12:26 PM IST

ਅੰਮ੍ਰਿਤਸਰ:ਸ਼ਹਿਰ ਦੇ ਦਮਦਮੀ ਟਕਸਾਲ ਫੈਡਰੇਸ਼ਨ ਭਿੰਡਰਾਂਵਾਲਿਆਂ ਦੇ ਸੇਵਾਦਾਰਾਂ ਨੇ ਦਿੱਲੀ ਬਾਰਡਰ 'ਤੇ ਕਿਸਾਨਾਂ ਲਈ ਪੀਲੀਆਂ ਦਸਤਾਰਾਂ ਦਾ ਲੰਗਰ ਲਾਇਆ। ਇਸ ਮੌਕੇ ਵੱਡੀ ਗਿਣਤੀ 'ਚ ਸੇਵਾਦਾਰਾਂ ਨੇ ਕਿਸਾਨਾਂ ਨੂੰ ਦਸਤਾਰਾਂ ਬਣਨ ਦੀ ਸੇਵਾ ਕੀਤੀ।

ਦਸਤਾਰਾਂ ਦਾ ਲੰਗਰ

ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਾਊਂਡੇਸ਼ਨ ਦੇ ਸੇਵਾਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਦਮਦਮੀ ਟਕਸਾਲ ਫੈਡਰੇਸ਼ਨ ਵੱਲੋਂ ਕਿਸਾਨਾਂ ਲਈ ਵਿਸ਼ੇਸ਼ ਤੌਰ ਉੱਤੇ ਪੀਲੀ ਦਸਤਾਰਾਂ ਦਾ ਲੰਗਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਲਈ ਕਿਤਾਬਾਂ ਤੇ ਹੋਰਨਾਂ ਲੋੜਵੰਦ ਚੀਜ਼ਾਂ ਦੇ ਲੰਗਰ ਵੀ ਲਾਏ ਗਏ ਹਨ। ਰਣਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਖਿਲਾਫ ਸਾਡਾ ਹੁਣ ਇੱਕੋ ਹੀ ਨਾਰਾ ਹੈ,"ਦਿੱਲੀ ਦੇ ਤਖ਼ਤ ਨੂੰ ਹਿਲਾਓ ਸਾਡੀਆਂ ਪੀਲੀਆਂ ਦਸਤਾਰਾਂ"।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਯਤ 'ਚ ਖੋਟ ਹੈ, ਨਹੀਂ ਤਾਂ ਕੇਂਦਰ ਸਰਕਾਰ ਵੱਲੋਂ ਕਈ ਬੈਠਕਾਂ ਤੋਂ ਪਹਿਲਾਂ ਹੀ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਹੋ ਚੁੱਕੇ ਹੁੰਦੇ। ਉਨ੍ਹਾਂਂ ਕਿਸਾਨਾਂ ਨੂੰ ਕਿਹਾ ਕਿ ਕਦੀ ਵੀ ਧਰਮ ਪਿੱਛੇ ਛੱਡ ਕੇ ਜਿੱਤ ਨਹੀਂ ਮਿਲਦੀ ਸੋ ਹੁਣ ਕਿਸਾਨੀ ਮੋਰਚਾ ਸਿੰਘਾਂ ਦੇ ਨਾਲ ਹੀ ਫ਼ਤਿਹ ਪ੍ਰਾਪਤ ਕਰੇਗਾ।

ਦਿੱਲੀ ਬਾਰਡਰ 'ਤੇ ਲਾਇਆ ਪੀਲੀਆਂ ਦਸਤਾਰਾਂ ਦਾ ਲੰਗਰ

ਉਨ੍ਹਾਂ ਮੋਦੀ ਸਰਕਾਰ ਨੂੰ ਗ਼ਲਤ ਨੀਤੀਆਂ ਨੂੰ ਛੱਡ ਕਿਸਾਨੀ ਮੁੱਦਿਆਂ ਵੱਲ ਧਿਆਨ ਦੇਣ ਦੀ ਗੱਲ ਆਖੀ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨ ਅੰਦੋਲਨ 'ਤੇ ਬੈਠੇ ਕਿਸਾਨ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਪਰਤ ਸਕਣ।

ABOUT THE AUTHOR

...view details