ਪੰਜਾਬ

punjab

ETV Bharat / city

ਡਾਕਟਰ ਦੀ ਅਣਗਹਿਲੀ ਕਾਰਨ ਔਰਤ ਦੀ ਮੌਤ, ਪਰਿਵਾਰ ਤੋਂ ਮਾਫ਼ੀ ਮੰਗ ਬਚਾਈ ਜਾਨ - ਅੰਮ੍ਰਿਤਸਰ

ਡਾਕਟਰ ਦੀ ਅਣਗਹਿਲੀ ਨਾਲ 50 ਸਾਲਾ ਔਰਤ ਦੀ ਮੌਤ ਹੋਈ। ਡਾਕਟਰ ਨੇ ਆਪਣੀ ਗ਼ਲਤੀ ਮੰਨਦਿਆਂ ਜਨਤਕ ਤੌਰ 'ਤੇ ਮੁਆਫ਼ੀ ਮੰਗੀ।

ਪਰਿਵਾਰ ਵਲੋਂ ਰੋਸ ਪ੍ਰਦਰਸ਼ਨ

By

Published : Jun 28, 2019, 5:45 PM IST

ਅੰਮ੍ਰਿਤਸਰ: ਸ਼ਹਿਰ ਦੇ ਪ੍ਰੀਤ ਹਸਪਤਾਲ ਵਿੱਚ ਡਾਕਟਰ ਦੀ ਅਣਗਹਿਲੀ ਨਾਲ 50 ਸਾਲਾ ਔਰਤ ਦੀ ਮੌਤ ਹੋ ਗਈ। ਘਰ ਵਾਲਿਆਂ ਨੇ ਡਾਕਟਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਡਾਕਟਰ ਨੇ ਆਪਣੀ ਗ਼ਲਤੀ ਮੰਨੀ।

ਵੇਖੋ ਵੀਡੀਓ

ਦਰਅਸਲ, ਸ਼ਮਾ ਮਹਾਜਨ ਨੂੰ ਸ਼ੁਗਰ ਸੀ ਤੇ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਲੈ ਆਏ। ਇੱਥੇ ਪਹੁੰਚਣ ਤੋਂ ਬਾਅਦ ਡਾਕਟਰ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਪਰ ਡਾਕਟਰ ਵੱਲੋ ਉਸ ਨੂੰ ਗ਼ਲਤ ਟੀਕਾ ਲਗਾ ਦਿੱਤਾ ਗਿਆ ਜਿਸ ਕਾਰਨ ਔਰਤ ਦੀ ਤੁਰੰਤ ਮੌਤ ਹੋ ਗਈ।

ਪਰਿਵਾਰ ਵਲੋਂ ਡਾਕਟਰ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਦਿਵਾਉਣ ਲਈ ਡਾਕਟਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰ ਵੱਲੋਂ ਜਨਤਕ ਤੌਰ 'ਤੇ ਮੁਆਫੀ ਮੰਗਣ 'ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਪੁਲਿਸ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ।

ਦੂਜੇ ਪਾਸੇ, ਡਾਕਟਰ ਨੇ ਆਪਣੀ ਗ਼ਲਤੀ ਕਬੂਲ ਕਰਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਕੋਲੋ ਮੁਆਫ਼ੀ ਮੰਗੀ ਤੇ ਮੰਨਿਆ ਕੇ ਉਸ ਕੋਲੋਂ ਗ਼ਲਤ ਟੀਕਾ ਲਿਖਿਆ ਗਿਆ ਸੀ।

ABOUT THE AUTHOR

...view details