ਅੰਮ੍ਰਿਤਸਰ:ਥਾਣਾ ਗੇਟ ਹਕੀਮਾ ਦੇ ਅਧੀਨ ਆਉਂਦੇ ਫਤਾਹਪੁਰ ਦੀ ਰਹਿਣ ਵਾਲੀ ਔਰਤ ਨੇ ਰਿਸ਼ਤੇ ਵਿਚ ਦਿਓਰ ਲਗਦੇ ਮੁੰਡੇ 'ਤੇ ਜਬਰ ਜ਼ਿਨਾਹ ਕਰਨ ਦੇ ਦੋਸ਼ ਲਗਾਏ ਹਨ। ਪੀੜ੍ਹਤ ਔਰਤ ਨੇ ਦੋਸ਼ ਲਗਾਉਂਦੇ ਹੋਇਆ ਕਿਹਾ ਕਿ 28 ਮਈ ਦੀ ਰਾਤ ਨੂੰ ਉਸਦਾ ਪਤੀ ਸ਼ਹਿਰ ਤੋਂ ਬਾਹਰ ਗਿਆ ਸੀ, ਉਹ ਘਰ ਇਕੱਲੀ ਆਪਣੇ ਬੱਚਿਆਂ ਦੇ ਨਾਲ ਸੀ।
ਭਾਬੀ ਨੇ ਦਿਓਰ 'ਤੇ ਲਾਏ ਜਬਰ-ਜ਼ਿਨਾਹ ਕਰਨ ਦੇ ਦੋਸ਼ - ਅੰਮ੍ਰਿਤਸਰ
ਅੰਮ੍ਰਿਤਸਰ 'ਚ ਭਾਬੀ ਨੇ ਆਪਣੇ ਹੀ ਦਿਓਰ 'ਤੇ ਜਬਰ-ਜ਼ਿਨਾਹ ਕਰਨ ਦੇ ਦੋਸ਼ ਲਾਏ ਹਨ। ਪੀੜ੍ਹਤ ਔਰਤ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ 'ਚ ਦਿਓਰ ਦੇ ਨਾਲ ਉਸਦੇ 2 ਅਣਪਛਾਤੇ ਦੋਸਤ ਵੀ ਸ਼ਾਮਿਲ ਸਨ।
ਅੰਮ੍ਰਿਤਸਰ
ਪੀੜ੍ਹਤ ਮੁਤਾਬਕ ਦੇਰ ਰਾਤ 12 ਵਜੇ ਦੇ ਕਰੀਬ ਉਸਦਾ ਦਿਓਰ ਨੇ ਆਪਣੇ 2 ਅਣਪਛਾਤੇ ਦੋਸਤਾਂ ਨਾਲ ਆਇਆ ਤੇ ਉਸਦੇ ਹੱਥ-ਪੈਰ ਬਣ ਕੇ ਬਲਾਤਕਾਰ ਕੀਤਾ ਤੇ ਬਾਅਦ 'ਚ ਪੀੜ੍ਹਤ ਔਰਤ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਹਏ।
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।