ਅੰਮ੍ਰਿਤਸਰ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ Loc ਪਾਰ ਜਾ ਕੇ 12 ਮਿਰਾਜ਼ 2000 ਲੜਾਕੂ ਜਹਾਜ਼ਾਂ ਨਾਲ ਹਵਾਈ ਹਮਲਾ ਕਰ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ ਹੈ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਖ਼ੁਸੀ ਦਾ ਮਾਹੌਲ ਹੈ।
ਆਖ਼ਰ ਬ੍ਰਗੇਡੀਅਰ ਨੇ ਕਿਉਂ ਕਿਹਾ ਕਿ ਇਹ ਸਰਜੀਕਲ ਸਟਰਾਇਕ ਨਹੀਂ ਹੈ ? - punjab news
ਹਵਾਈ ਹਮਲਾ ਕਰਨਾ ਤਾਂ ਬਸ ਇੱਕ ਟ੍ਰੇਲਰ ਹੈ ਪੂਰੀ ਫ਼ਿਲਮ ਤਾਂ ਅਜੇ ਬਾਕੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾ ਮੁਕਤ ਬ੍ਰਗੇਡੀਅਰ ਨੇ ਕੀਤਾ। ਇਹ ਸਰਜੀਕਲ ਸਟਰਾਇਕ ਵੀ ਨਹੀਂ ਹੈ ਇਹ ਏਅਰ ਸਟਰਾਇਕ ਹੈ।
ਇਸ ਹਮਲੇ ਤੋਂ ਬਾਅਦ ਸੇਵਾ ਮੁਕਤ ਬ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਇਹ ਹਮਲਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸ਼ਕਤੀ ਦਾ ਪ੍ਰਗਟਾਵਾ ਹੈ ਅਤੇ ਇਹ ਬਦਲਾ ਉਨ੍ਹਾਂ ਸ਼ਹੀਦਾਂ ਦਾ ਹੈ ਜੋ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਟ੍ਰੇਲਰ ਹੈ ਪਰ ਫ਼ਿਲਮ ਅਜੇ ਬਾਕੀ ਹੈ।
ਉਨ੍ਹਾਂ ਕਿਹਾ ਕਿ ਇਹ ਸਰਜੀਕਲ ਸਟਰਾਇਕ ਨਹੀਂ ਹੈ ਇਹ ਏਅਰ ਸਟਰਾਇਕ ਹੈ, ਸਰਜੀਕਲ ਸਟਰਾਇਕ ਉਹ ਹੈ ਜਦੋਂ ਅਮਰੀਕਾ ਨੇ ਪਾਕਿਸਤਾਨ ਵਿੱਚ ਜਾ ਕੇ ਉਸਾਮ ਬਿਨ ਲਾਦੇਨ ਨੂੰ ਸੁਪਰਦੇ ਖ਼ਾਕ ਕੀਤਾ ਸੀ।
ਕਾਹਲੋਂ ਨੇ ਕਿਹਾ ਕਿ ਪਾਕਿਸਤਾਨ ਦੇ ਵਜ਼ੀਰੇ-ਏ-ਆਜ਼ਮ ਨੇ ਕਿਹਾ ਸੀ ਕਿ ਜੇ ਭਾਰਤ ਕੋਈ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਜ਼ਰੂਰ ਜਵਾਬੀ ਕਾਰਵਾਈ ਕਰੇਗਾ ਪਰ ਪਾਕਿਸਤਾਨ ਅਜੇ ਇਸ ਨੂੰ ਸਵੀਕਾਰ ਹੀ ਨਹੀਂ ਕਰ ਰਿਹਾ ਹੈ ਇਸ ਲਈ ਜਵਾਬੀ ਕਾਰਵਾਈ ਹੋਣਾ ਮੁਸ਼ਕਲ ਹੈ।