ਅੰਮ੍ਰਿਤਸਰ: ਸ਼ਰੀਫਪੁਰੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਤੀ-ਪਤਨੀ ਵੱਲੋਂ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਹਾਲਾਂਕਿ ਦੋਵਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਮੇਂ ਸਿਰ ਐਂਬੂਲੈਂਸ (Ambulance) ਨਾ ਪਹੁੰਚਣ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਗੁਆਂਢੀਆਂ ਵੱਲੋਂ ਘਟਨਾ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾ ਨੂੰ ਕਬਜ਼ੇ ਵਿੱਚ ਲੈਕੇ ਮਾਮਲਾ ਦਰਜ ਕਰ ਲਿਆ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਰਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ, ਮ੍ਰਿਤਕ ਜੋੜਾ 23 ਅਗਸਤ ਨੂੰ ਉਨ੍ਹਾਂ ਦੇ ਘਰ ਕਿਰਾਏ ‘ਤੇ ਰਹਿਣ ਲਈ ਆਇਆ ਸੀ। ਹਰਜੀਤ ਕੌਰ ਮੁਤਾਬਿਕ ਮ੍ਰਿਤਕ ਜੋੜਾ ਦਸੂਹਏ ਦਾ ਰਹਿਣ ਵਾਲਾ ਸੀ। ਜੋ 15 ਕੁ ਦਿਨ ਪਹਿਲਾਂ ਹੀ ਇੱਥੇ ਕਿਰਾਏ ‘ਤੇ ਰਹਿਣ ਲਈ ਆਇਆ ਸੀ। ਹਰਜੀਤ ਕੌਰ ਮੁਤਾਬਿਕ ਉਨ੍ਹਾਂ ਨੂੰ ਮ੍ਰਿਤਕ ਜੋੜੇ ਦੇ ਖੁਦਕੁਸ਼ੀ (Suicide) ਕਰਨ ਦੇ ਕਾਰਨਾ ਬਾਰੇ ਕੁਝ ਨਹੀਂ ਪਤਾ।
ਮ੍ਰਿਤਕ ਦੇ ਗੁਆਂਢ ਵਿੱਚ ਰਹਿੰਦੇ ਸਾਹਿਲ ਵਰਮਾ ਨੇ ਦੱਸਿਆ, ਕਿ ਜਦੋਂ ਉਹ ਆਪਣੇ ਘਰੇ ਸਨ, ਤਾਂ ਉਨ੍ਹਾਂ ਨੂੰ ਬਾਹਰ ਪੈ ਰਹੇ ਰੋਲੇ ਦੀ ਆਵਾਜ ਸੁਣੀ ਜਿਸ ਤੋਂ ਬਾਅਦ ਉਹ ਤੁਰੰਤ ਬਾਹਰ ਗਏ। ਉਨ੍ਹਾਂ ਮੁਤਾਬਿਕ ਜਦੋਂ ਉਨ੍ਹਾਂ ਨੇ ਮ੍ਰਿਤਕ ਜੋੜੇ ਨੂੰ ਵੇਖਿਆ, ਤਾਂ ਉਹ ਜਿੰਦਾ ਸੀ, ਅਤੇ ਉਨ੍ਹਾਂ ਨੇ ਦੋਵਾਂ ਨੂੰ ਬਚਾਉਣ ਲਈ ਐਂਬੂਲੈਂਸ (Ambulance) ਨੂੰ ਫੋਨ ਕੀਤਾ, ਪਰ ਐਂਬੂਲੈਂਸ (Ambulance) ਮੌਕੇ ‘ਤੇ ਪਹੁੰਚ ਨਹੀਂ ਸਕੀ।