ਅੰਮ੍ਰਿਤਸਰ:ਜ਼ਿਲ੍ਹੇ ਦੇਸਟੇਟ ਸਪੈਸ਼ਲ ਸੈਲ ਆਪਰੇਸ਼ਨ ਨੇ ਇੱਕ ਨੌਜਵਾਨ ਨੂੰ 48 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਏਡੀਜੀਪੀ ਆਰ.ਐਨ.ਕੇ. ਡੋਕੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਨਾਕੇਬੰਦੀ ਕਰ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦੀ ਤਲਾਸ਼ੀ ਲੈਣ ਉਪਰੰਤ 2 ਬੈਗਾਂ ਵਿੱਚੋਂ ਬੈਗ 48 ਪਿਸਤੌਲਾਂ ,19 ਪਿਸਤੌਲਾਂ ਸਟਾਰ, 19 ਪਿਸਤੌਲਾਂ ਜਿਗਣਾ, 38 ਮੈਗਜ਼ੀਨ, 148 ਰੋਂਦ, 9 ਪਿਸਤੌਲ ਮੇਡ ਇਨ ਚੀਨ ਤੇ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ।
ਇਹ ਵੀ ਪੜੋ: FACTORY FIRE: ਧਾਗਾ ਫੈਕਟਰੀ ਚੋਂ ਨਿੱਕਲੇ ਅੱਗ ਦੇ ਭਾਂਬੜ ,ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ
ਮੁਲਜ਼ਮ ਜਗਜੀਤ ਸਿੰਘ ਕੋਲੋਂ ਜਾਂਚ ਦੌਰਾਨ ਪਤਾ ਲੱਗਾ ਕਿ ਉਸਦੇ ਸਬੰਧ ਦਰਮਨਜੀਤ ਦੇ ਨਾਲ ਹਨ ਜੋ ਯੂਐਸਏ (USA) ’ਚ ਰਹਿੰਦਾ ਹੈ। ਪਹਿਲਾ ਜਗਜੀਤ ਦੁਬਈ ਵਿੱਚ ਰਹਿੰਗਾ ਸੀ, ਉਸ ਦੌਰਾਨ ਵੀ ਇਸ ਦੇ ਸਬੰਧ ਦਰਮਨਜੀਤ ਸਿੰਘ ਨਾਲ ਸਨ।ਦਰਮਨਜੀਤ ਨੇ ਉਸਨੂੰ ਇਹ ਹਥਿਆਰ ਚੁੱਕਣ ਲਈ ਕਿਹਾ ਸੀ, ਦਰਮਨਜੀਤ ਨੇ ਇਹ ਵੀ ਉਸਨੂੰ ਕਿਹਾ ਇੱਕ ਪਿਸਤੌਲ ਆਪਣੇ ਕੋਲ ਰੱਖ ਲਈ, ਜਦੋਂ ਜ਼ਰੂਰਤ ਪਈ ਤਾਂ ਹੀ ਇਸਨੂੰ ਕੱਢੀ।