ਅੰਮ੍ਰਿਤਸਰ: ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਐਸਜੀਪੀਸੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵਾਟਰ ਹਾਰਵੇਸਟਿੰਗ ਸਿਸਟਮ ਲਗਾਇਆ ਗਿਆ ਹੈ।ਐਸਜੀਪੀਸੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਇਸ ਕੰਮ ਲਈ 70-70 ਫੁੱਟ ਦੇ 7 ਟੋਏ ਬਣਾਏ ਗਏ ਹਨ।
ਪਾਣੀ ਦੀ ਸਾਂਭ ਲਈ ਹਰਿਮੰਦਰ ਸਾਹਿਬ ਦੇ ਬਾਹਰ ਲਗਾਇਆ ਗਿਆ ਵਾਟਰ ਹਾਰਵੈਸਟਿੰਗ ਸਿਸਟਮ - SGPC
ਜਿੱਥੇ ਦੇਸ਼ ਵਿੱਚ ਧਰਤੀ ਹੇਠਲੇ ਪਾਣੀ ਦਾ ਪਧਰ ਦਿਨੋਂ ਦਿਨ ਘੱਟ ਰਿਹਾ ਹੈ ਅਤੇ ਸਰਕਾਰਾਂ ਚਿੰਤਿਤ ਹਨ ਉਥੇ ਐਸਜੀਪੀਸੀ ਵੱਲੋਂ ਹਰਿਮੰਦਰ ਸਾਹਿਬ ਦੇ ਬਾਹਰ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਗਿਆ ਹੈ ਜਿਸ ਨਾਲ ਪਾਣੀ ਨੂੰ ਬਰਬਾਦ ਹੋਣ ਤੋਂ ਰੋਕਿਆ ਜਾਵੇਗਾ।
ਹਰਿਮੰਦਰ ਸਾਹਿਬ
ਹਰਿਮੰਦਰ ਸਾਹਿਬ ਦੀ ਪਰਿਕਰਮਾ ਧੋਣ ਵੇਲੇ ਜੋ ਪਾਣੀ ਬਰਬਾਦ ਹੁੰਦਾ ਸੀ ਉਹ ਹੁਣ ਮੁੜ ਧਰਤੀ ਹੇਠਾਂ ਭੇਜਿਆ ਜਾਵੇਗਾ ਜਿਸ ਨਾਲ ਪਾਣੀ ਦੀ ਬਰਬਾਦੀ ਰੁਕੇਗੀ। ਇਸ ਤੋਂ ਇਲਾਵਾ ਮੀਹ ਦੇ ਪਾਣੀ ਨੂੰ ਵੀ ਸਾਂਭਿਆ ਜਾਵੇਗਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਨੂੰ ਸ਼ਰਧਾਲੂਆਂ ਨੇ ਵੀ ਸਰਾਹਿਆ ਹੈ ਕਿ ਇਸ ਨਾਲ ਲੋਕਾਂ ਨੂੰ ਪਾਣੀ ਦੀ ਬਰਬਾਦੀ ਰੋਕਣ ਦਾ ਸੰਦੇਸ਼ ਮਿਲੇਗਾ।
ਐਸਜੀਪੀਸੀ ਨੇ ਇਹ ਉਪਰਾਲਾ ਕਰ ਲੋਕਾਂ ਨੂੰ ਪਾਣੀ ਦੀ ਬਰਬਾਦੀ ਰੋਕਣ ਦਾ ਸੰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਐਸਜੀਪੀਸੀ ਹੋਰ ਗੁਰਦੁਆਰਿਆਂ ਵਿੱਚ ਵੀ ਇਹ ਸਿਸਟਮ ਲਗਾਉਣ ਜਾ ਰਹੀ ਹੈ।