ਪੰਜਾਬ

punjab

ETV Bharat / city

ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ ! - ਅੰਮ੍ਰਿਤਸਰ

ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ, ਉੱਥੇ ਹੀ ਗੁਦਾਮ ਮਾਲਕ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਲੇਕਿਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ !
ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ !

By

Published : Aug 27, 2021, 7:32 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ ਇਕ ਗੁਦਾਮ ਵਿਚ ਉਸ ਵੇਲੇ ਹਫੜਾ ਦਫੜੀ ਮੱਚ ਗਈ। ਜਦੋਂ ਕਿ ਗੋਦਾਮ ਦੇ ਅੰਦਰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ। ਜਿਸ ਤੋਂ ਬਾਅਦ ਮੌਕੇ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਦਮਕਲ ਵਿਭਾਗ ਦੀਆਂ ਕਰੀਬ ਤਿੰਨ ਗੱਡੀਆਂ ਨੇ ਅੱਗ ਨੂੰ ਕਾਬੂ ਪਾਇਆ ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਕਾਫ਼ੀ ਦੇਰ ਤੋਂ ਗੁਦਾਮ ਬੰਦ ਪਿਆ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਦਾਮ ਮਾਲਕ ਨੇ ਦੱਸਿਆ ਕਿ ਲਗਪਗ ਇਹ ਗੋਦਾਮ ਬੰਦ ਹੀ ਰਹਿੰਦਾ ਸੀ ਅਤੇ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ, ਉੱਥੇ ਹੀ ਗੁਦਾਮ ਮਾਲਕ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਲੇਕਿਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਦੂਜੇ ਪਾਸੇ ਦਮਕਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਤੇ ਲਗਪਗ ਤਿੰਨ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਹੈ।
ਇਹ ਵੀ ਪੜੋ:ਦਿਨ-ਦਿਹਾੜੇ ਹੋਏ ਕਤਲ ਮਾਮਲੇ ’ਚ 2 ਗ੍ਰਿਫ਼ਤਾਰ

ABOUT THE AUTHOR

...view details