ਪੰਜਾਬ

punjab

ETV Bharat / city

ਅੰਗਹੀਣਾਂ ਤੇ ਬਜ਼ੁਰਗਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਨੇਕ ਉਪਰਾਲਾ

ਅੰਮ੍ਰਿਤਸਰ ਦੇ ਕਰਮਪੁਰਾ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (Government Senior Secondary School) ‘ਚ ਮੁਫ਼ਤ ਦਿਵਿਆਂਗਨ ਉਪਕਰਣ ਵੰਡ ਸਮਾਰੋਹ ਦਾ ਅਯੋਜਿਨ ਕੀਤਾ ਗਿਆ। ਇਸ ਵਿਸ਼ੇਸ਼ ਕੈਂਪ ‘ਚ ਅਡਿਪ ਯੋਜਨਾ ਤਹਿਤ 592 ਲੋੜਵੰਦਾਂ ਨੂੰ 56.66 ਲੱਖ ਰੁਪਏ ਦੇ ਟ੍ਰਾਈਸਾਈਕਲ, ਵਹੀਲ ਚੇਅਰ, ਬਨਾਵਟੀ ਅੰਗ, ਸਮਾਰਟ ਫੋਨ, ਕੰਨ ਦੀਆਂ ਮਸ਼ੀਨਾਂ, ਬਿਸਾਖੀਆਂ ਅਤੇ ਛੜੀਆਂ ਆਦਿ ਵੰਡੀਆਂ ਗਈਆਂ।

ਅੰਗਹੀਣਾਂ ਤੇ ਬਜ਼ੁਰਗਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਨੇਕ ਉਪਰਾਲਾ
ਅੰਗਹੀਣਾਂ ਤੇ ਬਜ਼ੁਰਗਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਨੇਕ ਉਪਰਾਲਾ

By

Published : Oct 31, 2021, 6:03 PM IST

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਅੰਗਹੀਣਾਂ ਅਤੇ ਬਜ਼ੁਰਗਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਦੇ ਕਰਮਪੁਰਾ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (Government Senior Secondary School) ‘ਚ ਮੁਫ਼ਤ ਦਿਵਿਆਂਗਨ ਉਪਕਰਣ ਵੰਡ ਸਮਾਰੋਹ ਦਾ ਅਯੋਜਿਨ ਕੀਤਾ ਗਿਆ।

ਇਹ ਵੀ ਪੜੋ:ਮਹਿੰਗਾਈ ਖ਼ਿਲਾਫ਼ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦਾ ਸਾੜਿਆ ਪੁਤਲਾ

ਇਸ ਸਮਾਗਮ ‘ਚ ਕੇਂਦਰੀ ਸਮਾਜਿਕ ਨਿਆਂ ਮੰਤਰੀ ਵਰਿੰਦਰ ਕੁਮਾਰ (Minister Virender Kumar) ਨੇ ਵਰਚੂਅਲੀ ਹਾਜ਼ਰੀ ਭਰੀ ਜਦਕਿ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਸੁਨੀਲ ਦੱਤੀ (MLA Sunil Dutti) ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ (Ministry of Social Justice and Empowerment) ਭਾਰਤ ਸਰਕਾਰ ਦੇ ਦਿਵਿਆਂਗਨ ਸਸ਼ਤੀਕਰਨ ਵਿਭਾਗ (Department of Divyangan Empowerment) ਦੇ ਅਧੀਨ ਕੱਮ ਕਰ ਰਹੇ ਭਾਰਤੀ ਕ੍ਰਿਤਰਮ ਅੰਗ ਨਿਰਮਾਣ ਵਿਭਾਗ ਅਲਿਮਕੋ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਏ ਗਏ। ਇਸ ਵਿਸ਼ੇਸ਼ ਕੈਂਪ ‘ਚ ਅਡਿਪ ਯੋਜਨਾ ਤਹਿਤ 592 ਲੋੜਵੰਦਾਂ ਨੂੰ 56.66 ਲੱਖ ਰੁਪਏ ਦੇ ਟ੍ਰਾਈਸਾਈਕਲ, ਵਹੀਲ ਚੇਅਰ, ਬਨਾਵਟੀ ਅੰਗ, ਸਮਾਰਟ ਫੋਨ, ਕੰਨ ਦੀਆਂ ਮਸ਼ੀਨਾਂ, ਬਿਸਾਖੀਆਂ ਅਤੇ ਛੜੀਆਂ ਆਦਿ ਵੰਡੀਆਂ ਗਈਆਂ।

ਅੰਗਹੀਣਾਂ ਤੇ ਬਜ਼ੁਰਗਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਨੇਕ ਉਪਰਾਲਾ

ਵਿਧਾਇਕ ਸੁਨੀਲ ਦੱਤੀ (MLA Sunil Dutti) ਨੇ ਦੱਸਿਆ ਕਿ ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਸ ਤਹਿਤ ਆਰਥਿਕ ਪੱਖੋਂ ਕਮਜ਼ੋਰ ਇਨ੍ਹਾਂ ਬੇਬਸ ਲੋਕਾਂ ਦੀ ਜਿੰਦਗੀ ਆਸਾਨ ਕਰਨ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ।

ਅਲਿਮਕੋ ਮੋਹਾਲੀ ਦੇ ਅਧਿਕਾਰੀ ਰਮੇਸ਼ ਚੰਦ ਨੇ ਦੱਸਿਆ ਜਨਵਰੀ ਫਰਵਰੀ ਮਹੀਨੇ ‘ਚ ਕੈਂਪ ਲਗਾ ਕੇ 1803 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਸੀ ਜਿਨ੍ਹਾਂ ਵਿਚੋਂ ਅੱਜ 592 ਲੋੜਵੰਦਾਂ ਨੂੰ ਟ੍ਰਾਈਸਾਈਕਲ, ਵਹੀਲ ਚੇਅਰ , ਬਨਾਵਟੀ ਅੰਗ, ਸਮਾਰਟ ਫੋਨ, ਕੰਨ ਦੀਆਂ ਮਸ਼ੀਨਾਂ, ਬਿਸਾਖੀਆਂ ਅਤੇ ਛੜੀਆਂ ਆਦਿ ਵੰਡੀਆਂ ਗਈਆਂ ਹਨ ਅਤੇ 2 ਨਵੰਬਰ ਤਕ ਵੱਖ ਵੱਖ ਇਲਾਕਿਆਂ ਚ ਜਾ ਕੇ ਲੋੜਵੰਦਾਂ ਨੂੰ ਉਪਕਰਣ ਵੰਡੇ ਜਾਣਗੇ।

ਇਹ ਵੀ ਪੜੋ:ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋਈਆਂ ਤਿਆਰੀਆਂ

ਇਸ ਮੌਕੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਲਾਭਪਾਤਰੀਆਂ ਨੇ ਭਾਰਤ ਸਰਕਾਰ (Government of India) ਦੇ ਇਸ ਉਪਰਾਲੇ ਦੀ ਭਰਪੂਰ ਦੀ ਸ਼ਲਾਘਾ ਕੀਤੀ। ਅੰਮ੍ਰਿਤਸਰ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਖੱਬਾ ਹੱਥ ਨਾ ਹੋਣ ਕਾਰਨ ਰੋਜ਼ਾਨਾ ਜਿੰਦਗੀ ਚ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਬਨਾਵਟੀ ਹੱਥ ਲੱਗਣ ਨਾਲ ਜਿੰਦਗੀ ਸੁਖਾਲੀ ਹੋ ਗਈ ਹੈ।

ABOUT THE AUTHOR

...view details