ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਮਜੀਠਾ ਦੇ ਲਾਗਲੇ ਪਿੰਡ ਇਨਾਇਤਪੁਰਾ ਦਾ ਹੈ, ਜਿਥੇ ਜੱਟਾਂ ਅਤੇ ਗੁੱਜਰਾਂ ਦੇ ਵਿਚਾਲੇ ਹੋਏ ਝਗੜੇ ਤੋਂ ਬਾਅਦ ਦੋ ਗੁਜਰਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਗੁੱਸੇ 'ਚ ਆਏ ਗੁੱਜਰਾਂ ਵਲੋਂ ਪਿੰਡ ਇਨਾਇਤਪੁਰਾ ਦੇ ਜੱਟਾਂ ਦੇ ਘਰਾਂ 'ਚ ਹਮਲਾ ਕਰ ਗੋਲੀਆਂ ਚਲਾਈਆਂ ਗਈਆਂ ਸਨ।
ਇਸਦੇ ਚੱਲਦੇ ਕਈ ਜੱਟ ਪਰਿਵਾਰ ਘਰ ਛੱਡ ਭੱਜਣ ਨੂੰ ਮਜਬੂਰ ਹੋਏ ਹਨ। ਜਿਸਦੇ ਚੱਲਦੇ ਹੁਣ ਮਜੀਠਾ ਦੇ ਪਿੰਡ ਮੋਹਨ ਭੰਡਾਰੀਆ ਦੀ ਪੰਚਾਇਤ ਵਲੋਂ ਇੱਕ ਮਤਾ ਪਾਇਆ ਗਿਆ ਹੈ। ਇਸ ਮਤੇ 'ਚ ਪਿੰਡ ਦੀ ਪੰਚਾਇਤ ਵਲੋਂ ਗੁੱਜਰਾਂ ਦਾ ਬਾਈਕਾਟ ਕਰਨ ਦੀ ਗਲ ਕੀਤੀ ਜਾ ਰਹੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪਿੰਡ ਮੋਹਨ ਭੰਡਾਰੀਆ ਦੇ ਸਰਪੰਚ ਰਛਪਾਲ ਸਿੰਘ, ਮੈਂਬਰ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀ ਪਿੰਡ ਇਨਾਇਤਪੁਰਾ ਦੀ ਘਟਨਾ ਦੇ ਅੰਜਾਮ ਤੋਂ ਸਬਕ ਲੈਂਦਿਆ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਗੁੱਜਰਾਂ ਦਾ ਬਾਈਕਾਟ ਕੀਤਾ ਜਾਵੇ।