ਅੰਮ੍ਰਿਤਸਰ: ਸਰਕਾਰ ਭਲੇ ਹੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਆਮ ਤੇ ਗਰੀਬ ਵਰਗ ਦੀਆਂ ਸੁਵਿਧਾ ਲਈ ਕਈ ਕਦਮ ਚੁੱਕੇ ਹਨ ਪਰ ਇਹ ਗੱਲਾਂ ਉਸ ਵੇਲੇ ਖੋਖਲੀਆਂ ਨਜ਼ਰ ਆਈਆਂ ਜਦੋਂ ਸਬਜ਼ੀ ਵੇਚਣ ਵਾਲਿਆਂ ਨੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੈ, ਹੁਣ ਉਹ ਰੇਹੜੀਆਂ ਲਾ ਕੇ ਹੀ ਆਪਣੇ ਪਰਿਵਾਰ ਨੂੰ ਚਲਾਉਣ ਦੀ ਕੋਸ਼ਿਸ਼ ਵਿੱਚ ਹਨ।
'ਥਾਲੀ 'ਚ ਨਹੀਂ ਠੇਲਿਆਂ 'ਤੇ ਰਹਿ ਗਈਆਂ ਸਬਜ਼ੀਆਂ' - vegatables rates in amritsar
ਕੋਰੋਨਾ ਵਾਇਰਸ ਦੀ ਸੱਭ ਤੋਂ ਵੱਧ ਮਾਰ ਗਰੀਬਾਂ ਤੇ ਰੋਜ਼ਮਰਾ ਦੇ ਕੰਮ ਕਰਨ ਵਾਲਿਆਂ 'ਤੇ ਪਈ ਹੈ। ਰੋਜ਼ ਕੰਮ ਕਰਕੇ ਖਾਣ ਵਾਲੇ ਲੌਕਡਾਊਨ 'ਚ ਜ਼ਿਆਦਾ ਪ੍ਰਵਾਭਿਤ ਹੋਏ ਹਨ। ਸਬਜ਼ੀ ਤੇ ਫਲਾਂ ਦੀ ਰੇਹੜੀ ਲਗਾ ਕੇ ਗੁਜਰ ਬਸਰ ਕਰਨ ਵਾਲਿਆਂ ਨੂੰ ਕਦੇ ਪੁਲਿਸ ਦੀ ਮਾਰ ਪੈਂਦੀ ਹੈ ਤੇ ਕਦੇ ਗਾਹਕ ਨਾ ਮਿਲਣ ਕਰਕੇ ਆਮਦਨ ਨਹੀਂ ਮਿਲਦੀ।
ਫਲਾਂ ਦਾ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੇ ਹਨ ਪਰ ਲੌਕਡਾਊਨ ਦੇ ਕਰਕੇ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਬੰਦ ਹਨ ਗਾਹਕ ਨਹੀਂ ਹੈ ਤਾਂ ਉਨ੍ਹਾਂ ਦੀਆਂ ਚੀਜ਼ਾਂ ਕਿੱਥੋਂ ਵਿਕਣਗੀਆਂ?
ਉਨ੍ਹਾਂ ਕਿਹਾ ਕਿ ਸਰਕਾਰ ਹਰ ਚੀਜ਼ ਵਿੱਚ ਰਾਜਨੀਤੀ ਕਰ ਰਹੀ ਹੈ। ਇਸ ਦੇ ਨਾਲ ਹੀ ਖ਼ਰੀਦਦਾਰ ਨੇ ਕਿਹਾ ਕਿ ਕਰਫ਼ਿਊ ਕਾਰਨ ਛੋਟੇ ਦੁਕਾਨਦਾਰ, ਰੇਹੜੀ, ਫੜ੍ਹੀ ਵਾਲਿਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਪੜੇ ਦਾ ਕੰਮ ਬੰਦ ਕਰਕੇ ਇੱਕ ਵਿਅਕਤੀ ਨੇ ਘਰ ਵਾਲਿਆਂ ਦਾ ਢਿੱਡ ਪਾਲਣ ਲਈ ਫਲਾਂ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ।