ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਹਲਕਾ ਪੂਰਬੀ 'ਚ ਸਮੂਹ ਵਾਲਮੀਕਿ ਅਤੇ ਮਜ੍ਹਬੀ ਭਾਈਚਾਰੇ ਵੱਲੋਂ ਪ੍ਰਧਾਨ ਨਛੱਤਰ ਨਾਥ ਦੀ ਅਗਵਾਈ 'ਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਨਿਤਰਨ ਦੀ ਗੱਲ ਕੀਤੀ ਹੈ।
ਉਨ੍ਹਾਂ ਸਮੂਹ ਪੰਜਾਬ 'ਚ ਵਸਦੇ ਵਾਲਮੀਕਿ, ਮਜ੍ਹਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਹਰ ਉਮੀਦਵਾਰ ਦੇ ਹੱਕ 'ਚ ਨਿਤਰ ਕੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਮਜ੍ਹਬੀ ਅਤੇ ਵਾਲਮੀਕਿ ਭਾਈਚਾਰੇ ਦੇ ਦੱਬੇ ਕੁਚਲੇ ਲੋਕਾਂ ਦਾ ਭਲਾ ਹੋ ਸਕੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਨਾਥ ਨਛੱਤਰ ਗਿੱਲ, ਅਮਰਜੀਤ ਸਿੰਘ ਬੱਬੂ ਅਤੇ ਉਮ ਪ੍ਰਕਾਸ਼ ਅਨਾਰਿਆ ਨੇ ਦੱਸਿਆ ਕਿ ਪੰਜਾਬ 'ਚ ਵਸਦੇ ਵਾਲਮੀਕਿ ਮਜ੍ਹਬੀ ਭਾਈਚਾਰੇ ਦੇ ਸੁਨਹਿਰੇ ਭਵਿੱਖ ਲੱਈ ਅੱਜ ਅਸੀ ਸਮੂਹ ਭਾਈਚਾਰਕ ਜਥੇਬੰਦੀਆਂ ਵੱਲੋਂ ਹਲਕਾ ਪੁਰਬੀ 'ਚ ਇਕ ਵਿਸ਼ਾਲ ਕਾਨਫਰੰਸ ਕਰ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਨਿਤਰਨ ਦਾ ਐਲਾਨ ਕੀਤਾ ਹੈ।