ਪੰਜਾਬ

punjab

By

Published : Apr 18, 2021, 8:28 PM IST

ETV Bharat / city

ਡਿਊਟੀ ਤੋਂ ਪਰਤ ਰਿਹਾ ਪੁਲਿਸ ਮੁਲਾਜ਼ਮ ਹੋਇਆ ਲੁਟੇਰਿਆਂ ਸ਼ਿਕਾਰ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਡਾਵਾਂਡੋਲ ਹੋ ਚੁੱਕੀ ਹੈ ਕਿ ਲੁਟੇਰਿਆਂ ਨੂੰ ਪੁਲਿਸ ਦਾ ਖੌਫ ਤਾਂ ਕਿ ਹੋਣਾ ਅੱਜ ਕੱਲ ਆਮ ਜਨਤਾ ਦੇ ਨਾਲ ਨਾਲ ਪੁਲਿਸ ਨੂੰ ਆਪਣੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਨਹੀਂ ਜਾਪ ਰਹੀ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਮਾਮਲੇ ਦੀ ਜਿੱਥੇ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਪੁਲਿਸ ਥਾਣਾ ਕੰਬੋਅ ਦੀ,ਜਿੱਥੋਂ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਵਿਅਕਤੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ ਹੈ ਅਤੇ ਅਣਪਛਾਤੇ ਵਿਅਕਤੀਆਂ ਵਲੋਂ ਉਸਨੂੰ ਧਮਕਾ ਕੇ ਉਸ ਪਾਸੋਂ ਮੋਟਰਸਾਈਕਲ ਖੋਹਿਆ ਗਿਆ ਹੈ।

ਡਿਊਟੀ ਤੋਂ ਪਰਤ ਰਿਹਾ ਪੁਲਿਸ ਮੁਲਾਜ਼ਮ ਹੋਇਆ ਲੁਟੇਰਿਆਂ ਸ਼ਿਕਾਰ
ਡਿਊਟੀ ਤੋਂ ਪਰਤ ਰਿਹਾ ਪੁਲਿਸ ਮੁਲਾਜ਼ਮ ਹੋਇਆ ਲੁਟੇਰਿਆਂ ਸ਼ਿਕਾਰ

ਅੰਮ੍ਰਿਤਸਰ; ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਡਾਵਾਂਡੋਲ ਹੋ ਚੁੱਕੀ ਹੈ ਕਿ ਲੁਟੇਰਿਆਂ ਨੂੰ ਪੁਲਿਸ ਦਾ ਖੌਫ ਤਾਂ ਕਿ ਹੋਣਾ ਅੱਜ ਕਲੱਹ ਆਮ ਜਨਤਾ ਦੇ ਨਾਲ ਨਾਲ ਪੁਲਿਸ ਨੂੰ ਆਪਣੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਨਹੀਂ ਜਾਪ ਰਹੀ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਮਾਮਲੇ ਦੀ ਜਿੱਥੇ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਪੁਲਿਸ ਥਾਣਾ ਕੰਬੋਅ ਦੀ,
ਜਿੱਥੋਂ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਵਿਅਕਤੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ ਹੈ ਅਤੇ ਅਣਪਛਾਤੇ ਵਿਅਕਤੀਆਂ ਵਲੋਂ ਉਸਨੂੰ ਧਮਕਾ ਕੇ ਉਸ ਪਾਸੋਂ ਮੋਟਰਸਾਈਕਲ ਖੋਹਿਆ ਗਿਆ ਹੈ।

ਡਿਊਟੀ ਤੋਂ ਘਰ ਪਰਤ ਰਿਹਾ ਪੁਲਿਸ ਮੁਲਾਜਮ ਹੋਇਆ ਲੁਟੇਰਿਆਂ ਸ਼ਿਕਾਰ
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦਿਆਂ ਥਾਣਾ ਕੰਬੋਅ ਦੇ ਸਹਾਇਕ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਾਗਾਂ ਸਰਾਏ ਥਾਣਾ ਕੱਥੁਨੰਗਲ ਪੁਲਿਸ ਨੂੰ ਬਿਆਨ ਕੀਤਾ ਕਿ ਬੀਤੀ 16 ਅਪ੍ਰੈਲ 2021 ਨੂੰ ਸ਼ਾਮ ਕਰੀਬ ਸਵਾ ਸੱਤ ਵਜੇ ਉਹ ਮਹਿਕਮਾ ਪੰਜਾਬ ਪੁਲਿਸ ਵਿੱਚ ਡਿਊਟੀ ਕਰਨ ਤੋ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤੇ ਜਦ ਉਹ ਭੈਣੀਗਿਲਾਂ ਨੇੜੇ ਪੁੱੱਜਾ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਉਸਨੂੰ ਰੋਕ ਡਰਾ ਧਮਕਾ ਕੇ ਉਸਦਾ ਮੋਟਰ ਸਾਇਕਲ ਖੋਹ ਲਿਆ ਹੈ।ਈਟੀਵੀ ਨਾਲ ਗੱਲਬਾਤ ਕਰਦਿਆਂ ਪੁਲਿਸ ਮੁਲਾਜਮ ਪ੍ਰਭਜੋਤ ਸਿੰਘ ਨੇ ਦੱਸਿਅ ਕਿ ਉਹ ਮਾਲ ਮੰਡੀ ਵਿਖੇ ਡਿਊਟੀ ਕਰਦੇ ਹਨ ਅਤੇ ਡਿਊਟੀ ਉਪਰੰਤ ਵਾਪਿਸ ਜਾਂਦੇ ਹੋਏ ਉਹ ਪੁਲਿਸ ਚੌਂਕੀ ਸੋਹੀਆਂ ਖੁਰਦ ਇਲਾਕੇ ਵਿੱਚ ਸਨ, ਕਿ ਇਸ ਦੌਰਾਨ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਕਿਰਪਾਨ, ਦਾਤਰ, ਬੇਸਬਾਲ ਦੀ ਨੋਕ ਤੇ ਉਨ੍ਹਾਂ ਕੋਲ ਮੋਟਰਸਾਈਕਲ ਲੁੱਟਿਆ ਤੇ ਫਰਾਰ ਹੋ ਗਏ, ਉਨ੍ਹਾਂ ਦੱਸਿਆ ਕਿ ਲੁਟੇਰਿਆ ਵਲੋਂ ਕਥਿਤ ਤੌਰ ਤੇ ਉਨ੍ਹਾਂ ਦੇ ਬੇਸਬਾਲ ਮਾਰਿਆ ਵੀ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਪੁਲਿਸ ਵਲੋਂ ਮੁਕੱਦਮਾ ਨੰ 88, ਜੁਰਮ 379 ਬੀ ਆਈਪੀਸੀ ਤਹਿਤ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details