ਪੰਜਾਬ

punjab

ETV Bharat / city

ਲੌਕਡਾਊਨ ਤੋਂ ਦੁਖੀ ਦੁਕਾਨਦਾਰਾਂ ਨੇ ਕੱਢਿਆ ਕੈਂਡਲ ਮਾਰਚ - ਥਾਣਾ ਮੋਹਕਮਪੁਰਾ

ਦੁਕਾਨਦਾਰਾਂ ਦਾ ਇਹ ਕਹਿਣਾ ਸੀ ਕਿ ਹਫਤੇ ਦੇ 2 ਦਿਨ ਸੰਪੂਰਨ ਲੌਕਡਾਊਨ ਅਤੇ ਰੋਜਾਨਾ ਸ਼ਾਮ 5 ਵਜੇ ਦੁਕਾਨਾਂ ਬੰਦ ਕਰਨ ਨਾਲ ਉਹਨਾਂ ਦੀਆਂ ਦੁਕਾਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਤਕਰੀਬਨ ਗ੍ਰਾਹਕ ਸ਼ਾਮ ਨੂੰ ਕੰਮਕਾਰ ਤੋਂ ਵਿਹਲਾ ਹੋ ਕੇ ਬਾਜ਼ਾਰ ਦੁਕਾਨਾਂ ਤੋਂ ਸਮਾਨ ਲੈਣ ਨਿਕਲਦਾ ਹੈ

ਲੌਕਡਾਊਨ ਤੋਂ ਦੁਖੀ ਦੁਕਾਨਦਾਰਾਂ ਨੇ ਕੱਢਿਆ ਕੈਂਡਲ ਮਾਰਚ
ਲੌਕਡਾਊਨ ਤੋਂ ਦੁਖੀ ਦੁਕਾਨਦਾਰਾਂ ਨੇ ਕੱਢਿਆ ਕੈਂਡਲ ਮਾਰਚ

By

Published : Apr 29, 2021, 6:03 PM IST

ਅੰਮ੍ਰਿਤਸਰ:ਜਿਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਭਰ ’ਚ ਹਾਹਾਕਾਰ ਮਚੀ ਹੋਈ ਹੈ ਉਥੇ ਹੀ ਦੂਜੇ ਪਾਸੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਲੌਕਡਾਊਨ ਦੌਰਾਨ ਆਪਣੀਆਂ ਦੁਕਾਨਾਂ ਬੰਦ ਕਰ ਚਾਬੀਆਂ ਪੁਲਿਸ ਅਧਿਕਾਰੀਆਂ ਨੂੰ ਸੌਪਿਆ ਤੇ ਰੋਸ ਵੱਜੋਂ ਕੈਡਲ ਮਾਰਚ ਕੱਢਿਆ ਗਿਆ ਹੈ। ਦੁਕਾਨਦਾਰਾਂ ਦਾ ਇਹ ਕਹਿਣਾ ਸੀ ਕਿ ਹਫਤੇ ਦੇ 2 ਦਿਨ ਸੰਪੂਰਨ ਲੌਕਡਾਊਨ ਅਤੇ ਰੋਜਾਨਾ ਸ਼ਾਮ 5 ਵਜੇ ਦੁਕਾਨਾਂ ਬੰਦ ਕਰਨ ਨਾਲ ਉਹਨਾਂ ਦੀਆਂ ਦੁਕਾਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਤਕਰੀਬਨ ਗ੍ਰਾਹਕ ਸ਼ਾਮ ਨੂੰ ਕੰਮਕਾਰ ਤੋਂ ਵਿਹਲਾ ਹੋ ਕੇ ਬਾਜ਼ਾਰ ਦੁਕਾਨਾਂ ਤੋਂ ਸਮਾਨ ਲੈਣ ਨਿਕਲਦਾ ਹੈ, ਪਰ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਲੌਕਡਾਊਨ ਲਗਾ ਦੁਕਾਨਦਾਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕੀਤਾ ਹੈ।

ਇਹ ਵੀ ਪੜੋ: 3 ਦੇਸ਼ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ

ਉਥੇ ਹੀ ਇਸ ਸੰਬਧੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਲੌਕਡਾਊਨ ਦੇ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਇਹਨਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਚਾਬੀਆਂ ਸਾਨੂੰ ਸੌਪਿਆਂ ਗਈਆਂ ਹਨ। ਜਿਹਨਾਂ ਦੀਆਂ ਮੰਗਾ ਸੰਬਧੀ ਪੁਲਿਸ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਇਹ ਵੀ ਪੜੋ: ਚੰਡੀਗੜ੍ਹ 'ਚ ਹਰ ਰੋਜ ਸਾੜੀਆਂ ਜਾ ਰਹੀਆਂ 20 ਤੋਂ ਵੱਧ ਲਾਸ਼ਾਂ, ਸ਼ਮਸ਼ਾਨ ਘਾਟ ਦਾ ਦ੍ਰਿਸ਼ ਦੇਖ ਕੇ ਦਹਿਲ ਜਾਵੇਗਾ ਦਿੱਲ

ABOUT THE AUTHOR

...view details