ਅੰਮ੍ਰਤਿਸਰ:ਅਜਨਾਲਾ ’ਚ ਮਨੀ ਐਕਸਚੇਂਜਰ ਤੋਂ ਦੋ ਨੌਜਵਾਨਾਂ ਪਿਸਤੌਲ ਦੀ ਨੋਕ ’ਤੇ 90 ਹਜ਼ਾਰ ਦੀ ਨਕਦੀ ਖੋਹ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਪੀੜਤ ਅੰਮ੍ਰਿਤਸਰ ਤੋਂ ਐਕਟਿਵਾ ਤੇ ਆਪਣੇ ਘਰ ਪਰਤ ਰਿਹਾ ਸੀ ਜਿਥੇ ਰਸਤੇ ’ਚ ਉਸ ਨਾਲ ਇਹ ਘਟਨਾ ਵਾਪਰ ਗਈ। ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਘਰ ਪਰਤ ਰਿਹਾ ਸੀ ਪੀੜਤ
ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਜਨਾਲਾ ਵਾਰਡ ਨੰਬਰ 3 ਨਿਵਾਸੀ ਪ੍ਰੇਮ ਕੁਮਾਰ ਪੁੱਤਰ ਬਲਦੇਵ ਰਾਜ ਨੇ ਦੱਸਿਆ ਹੈ ਕਿ ਉਹ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਅਜਨਾਲਾ ਵਾਲੀ ਰੋਡ ’ਤੇ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ। ਉਹ ਬੁੱਧਵਾਰ ਅੰਮ੍ਰਿਤਸਰ ਤੋਂ ਸਿੰਗਾਪੁਰ ਦੀ ਕਰੰਸੀ ਤੁੜਵਾ ਭਾਰਤੀ ਕਰੰਸੀ ਲੈਕੇ ਅਜਨਾਲਾ ਵੱਲ ਆਪਣੀ ਐਕਟਿਵਾ ’ਤੇ ਸਵਾਰ ਹੋਕੇ ਆ ਰਿਹਾ ਸੀ ਕਿ ਅਜਨਾਲਾ ਦੇ ਪਿੰਡ ਰੋਖੇ ਦੇ ਪੈਟਰੋਲ ਪੰਪ ਨਜਦੀਕ ਦੋ ਨਕਾਬਪੋਸ਼ ਸਿੱਖ ਨੌਜਵਾਨ ਕਾਲੇ ਰੰਗ ਦੇ ਮੋਟਸਾਈਕਲ ’ਤੇ ਸਵਾਰ ਹੋ ਕੇ ਉਹਨਾਂ ਕੋਲ ਆਏ ਅਤੇ ਢਿੱਡ ’ਤੇ ਪਿਸਤੋਲ ਰੱਖ ਕੇ ਜੇਬਾਂ ਦੀ ਤਲਾਸ਼ੀ ਲੈਣ ਲੱਗ ਪਏ ਤੇ ਪ੍ਰੇਮ ਕੁਮਾਰ ਦੇ ਜੇਬ ਵਿਚੋਂ ਪਹਿਲਾਂ ਤੋਂ ਮੌਜੂਦ ਕਰੀਬ 42 ਹਜ਼ਾਰ ਅਤੇ ਅੰਮ੍ਰਿਤਸਰ ਤੋਂ ਕਢਵਾ ਕੇ ਲਿਆਂਦੇ ਪੈਸਿਆਂ ਸਹਿਤ ਕਰੀਬ 90 ਹਜ਼ਾਰ ਦੀ ਨਕਦੀ ਖੋ ਕੇ ਲੈ ਗਏ। ਜਿਸ ਸੰਬੰਧੀ ਉਹਨਾਂ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਪੰਜਾਬ 'ਚ 1875 ਨਵੀਆਂ ਅਸਾਮੀਆਂ ਦਾ ਐਲਾਨ