ਅੰਮ੍ਰਿਤਸਰ: ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਬਚਾਅ ਕਾਰਜ ਜਾਰੀ ਹਨ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੈ। ਸਿਹਤ ਵਿਭਾਗ ਦੀ ਟੀਮਾਂ ਵੱਲੋਂ ਲਗਾਤਾਰ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਦੁਬਈ ਤੋਂ ਅੰਮ੍ਰਿਤਸਰ ਵਾਪਸ ਪਰਤੇ ਦੋ ਨੌਜਵਾਨ, ਜਾਂਚ ਲਈ ਪੁਜੀ ਸਿਹਤ ਵਿਭਾਗ ਦੀ ਟੀਮ - ਪਿੰਡ ਬੋਪਾਰਾਏ 'ਚ ਦੁਬਈ ਤੋਂ ਪਰਤੇ ਦੋ ਨੌਜਵਾਨ
ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਵਿਖੇ ਹਾਲ ਹੀ 'ਚ ਦੋ ਨੌਜਵਾਨਾਂ ਦੇ ਦੁਬਈ ਤੋਂ ਵਾਪਸ ਪਰਤਨ ਦੀ ਖ਼ਬਰ ਹੈ। ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਜਾਂਚ ਲਈ ਪੁਜੀ।
ਹੋਰ ਪੜ੍ਹੋ :ਕੋਵਿਡ -19: ਭਾਰਤ 'ਚ 415 ਮਾਮਲਿਆਂ ਦੀ ਹੋਈ ਪੁਸ਼ਟੀ, 8 ਮੌਤਾਂ
ਇਸ ਬਾਰੇ ਦੱਸਦੇ ਹੋਏ ਸਿਹਤ ਅਧਿਕਾਰੀ ਨੇ ਗਗਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸਰਜਨ ਦਫ਼ਤਰ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਦੋ ਨੌਜਵਾਨ ਹਾਲ ਹੀ 'ਚ ਦੁਬਾਈ ਤੋਂ ਵਾਪਸ ਪਰਤੇ ਹਨ, ਜਿਸ ਤੋਂ ਬਾਅਦ ਉਹ ਨੌਜਵਾਨਾਂ ਦੀ ਜਾਂਚ ਲਈ ਪਿੰਡ ਬੋਪਾਰਾਏ ਵਿਖੇ ਪੁਜੇ। ਉਨ੍ਹਾਂ ਦੱਸਿਆ ਕਿ ਫਿਲਹਾਲ ਦੋਹਾਂ ਨੌਜਵਾਨਾਂ ਦੀ ਦੁਬਈ 'ਚ ਜਾਂਚ ਹੋ ਚੁੱਕੀ ਹੈ, ਪਰ ਫਿਰ ਵੀ ਬਚਾਅ ਰੱਖਦੇ ਹੋਏ ਦੋਹਾਂ ਨੌਜਵਾਨਾਂ ਨੂੰ 14 ਦਿਨਾਂ ਲਈ ਪਰਿਵਾਰ ਤੋਂ ਵੱਖ ਰਹਿਣ ਦੀ ਹਿਦਾਇਤ ਦਿੱਤੀ ਗਈ। ਇਸ ਤੋਂ ਇਲਾਵਾ ਦੋਹਾਂ ਦੇ ਸੈਂਪਲ ਲੈ ਲਏ ਗਏ ਹਨ ਤੇ ਉਨ੍ਹਾਂ ਦੀ ਰਿਪੋਰਟ ਆਉਂਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਿਹਤ ਵਿਭਾਗ ਵੱਲੋਂ ਅਗਲੇ 14 ਦਿਨਾਂ ਤੱਕ ਰੋਜ਼ਾਨਾ ਦੋ ਸਮੇਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।