ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਤੋਂ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਦੋ ਟਰੇਨਾਂ ਨੂੰ ਮੁੜ ਤੋਂ ਚਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਟ੍ਰੇਨਾਂ ਅਗਸਤ ਦੇ ਪਹਿਲੇ ਹਫ਼ਤੇ ਚਲਾਈਆਂ ਜਾਣਗੀਆਂ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਟ੍ਰੇਨਾਂ ਇੱਕ ਨੂੰ ਰੋਜ਼ਾਨਾ ਅਤੇ ਦੂਜੀ ਨੂੰ ਹਫ਼ਤੇ ਵਿੱਚ ਇੱਕ ਵਾਰ ਚਲਾਈ ਜਾਵੇਗੀ। ਕੋਰੋਨਾ ਦੇ ਕਾਰਨ 2020 ਵਿੱਚ ਦੋਵੇਂ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਿਕ ਉੱਤਰੀ ਰੇਲਵੇ ਵੱਲੋਂ ਪਹਿਲੀ ਟ੍ਰੇਨ 14617/14618 ਬਨਮਾਂਖੀ-ਅੰਮ੍ਰਿਤਸਰ-ਬਨਮੰਖੀ ਐਕਸਪ੍ਰੈਸ ਰੋਜ਼ਾਨਾ ਚਲਾਈ ਜਾਵੇਗੀ। ਇਹ ਰੇਲ ਗੱਡੀ 1 ਅਗਸਤ ਯਾਨੀ ਸੋਮਵਾਰ ਤੋਂ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਦੂਜੀ ਟ੍ਰੇਨ 14603/14604 ਸਹਰਸਾ-ਅੰਮ੍ਰਿਤਸਰ-ਸਹਰਸਾ ਐਕਸਪ੍ਰੈਸ ਹਫ਼ਤੇ ਵਿੱਚ ਇੱਕ ਵਾਰ ਚੱਲੇਗੀ। ਇਹ ਟ੍ਰੇਨ ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ।
ਅੰਮ੍ਰਿਤਸਰ ਤੋਂ ਲੰਬੀ ਦੂਰੀ ਦੀਆਂ ਦੋ ਟ੍ਰੇਨਾਂ ਮੁੜ ਤੋਂ ਸ਼ੁਰੂ ਬਨਮੰਖੀ-ਅੰਮ੍ਰਿਤਸਰ-ਬਨਮੰਖੀ ਐਕਸਪ੍ਰੈਸ ਦਾ ਟਾਈਮ ਟੇਬਲ:ਦੱਸ ਦਈਏ ਕਿ 14617/14618 ਬਨਮੰਖੀ-ਅੰਮ੍ਰਿਤਸਰ-ਬਨਮੰਖੀ ਐਕਸਪ੍ਰੈਸ ਰੋਜ਼ਾਨਾ ਸਵੇਰੇ 6.35 ਵਜੇ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਬਨਮਾਂਖੀ ਤੋਂ ਇਸ ਦਾ ਸੰਚਾਲਨ 3 ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਰੋਜ਼ਾਨਾ ਸਵੇਰੇ 6.30 ਵਜੇ ਚੱਲੇਗੀ। ਇਹ ਰੇਲਗੱਡੀ ਮੁਰਲੀਗੰਜ, ਦੌਰਾਮ ਮਧੇਪੁਰਾ, ਸਹਰਸਾ, ਸਿਮਰੀ ਬਖਤਿਆਰਪੁਰ, ਕੋਪਰੀਆ, ਮਾਨਸੀ, ਖਗੜੀਆ, ਲਖਮੀਨੀਆ, ਬੇਗੂਸਰਾਏ, ਬਰੌਨੀ, ਬਚਵਾੜਾ, ਵਿਦਿਆਪਤੀਧਾਮ, ਮੋਹੀਉਦੀਨਨਗਰ, ਸ਼ਾਹਪੁਰ ਪਟੋਰੀ, ਮਹਨਰ ਰੋਡ, ਦੇਸੀਰੀ, ਅਕਸ਼ੈਵਤ ਰਾਏਪੁਰ, ਗੋਰਖਪੁਰ, ਗੋਂਡਾ, ਬਰੇਲੀ, ਮੁਰਾਦਾਬਾਦ, ਅੰਬਾਲਾ ਅਤੇ ਲੁਧਿਆਣਾ ਰਾਹੀਂ ਚੱਲੇਗੀ।
ਸਹਰਸਾ - ਅੰਮ੍ਰਿਤਸਰ - ਸਹਰਸਾ ਐਕਸਪ੍ਰੈਸ ਦਾ ਟਾਈਮ ਟੇਬਲ: ਉੱਥੇ ਹੀ ਦੂਜੇ ਪਾਸੇ ਟ੍ਰੇਨ ਨੰਬਰ 14603/14604 ਸਹਰਸਾ - ਅੰਮ੍ਰਿਤਸਰ - ਸਹਰਸਾ ਐਕਸਪ੍ਰੈਸ ਹਫ਼ਤੇ ਵਿੱਚ ਇੱਕ ਵਾਰ ਚੱਲੇਗੀ। ਇਹ ਟਰੇਨ ਹਰ ਬੁੱਧਵਾਰ ਅੰਮ੍ਰਿਤਸਰ ਤੋਂ ਅਤੇ ਹਰ ਸ਼ੁੱਕਰਵਾਰ ਨੂੰ ਸਹਰਸਾ ਤੋਂ ਰਵਾਨਾ ਹੋਵੇਗੀ। ਇਹ ਟਰੇਨ ਅੰਮ੍ਰਿਤਸਰ ਤੋਂ ਦੁਪਹਿਰ 1.25 ਵਜੇ ਅਤੇ ਸਹਰਸਾ ਤੋਂ 4.55 ਵਜੇ ਰਵਾਨਾ ਹੋਵੇਗੀ। ਇਹ ਰੇਲ ਗੱਡੀ ਛਪਰਾ, ਗੋਰਖਪੁਰ, ਗੋਂਡਾ, ਬਰੇਲੀ, ਮੁਰਾਦਾਬਾਦ, ਅੰਬਾਲਾ ਅਤੇ ਲੁਧਿਆਣਾ ਤੋਂ ਹੁੰਦੀ ਹੋਈ ਪੂਰਬੀ ਮੱਧ ਰੇਲਵੇ ਦੇ ਸਿਮਰੀ ਬਖਤਿਆਰਪੁਰ, ਧਮਾਰਾ ਘਾਟ, ਮਾਨਸੀ, ਖਗੜੀਆ, ਸਲੂਣਾ, ਹਸਨਪੁਰ ਰੋਡ, ਰੁਸੇਰਾ ਘਾਟ, ਸਮਸਤੀਪੁਰ, ਮੁਜ਼ੱਫਰਪੁਰ, ਹਾਜੀਪੁਰ ਅਤੇ ਸੋਨਪੁਰ ਸਟੇਸ਼ਨਾਂ 'ਤੇ ਰੁਕੇਗੀ।
ਇਹ ਵੀ ਪੜੋ:ਚੰਡੀਗੜ੍ਹ ’ਚ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣਾ ਹੋਇਆ ਲਾਜ਼ਮੀ