ਪੰਜਾਬ

punjab

Dubai ਤੋਂ ਆਏ ਯਾਤਰੀ ਨੂੰ 36 ਲੱਖ ਦੇ ਸੋਨੇ ਨਾਲ ਕੀਤਾ ਗ੍ਰਿਫ਼ਤਾਰ

By

Published : Sep 7, 2022, 5:02 PM IST

Updated : Sep 7, 2022, 7:08 PM IST

ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੇ ਫਲਾਈਟ ਵਿਚ ਯਾਤਰੀ ਕੋਲੋਂ 2 ਸੋਨੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ। ਜੋ ਉਹ ਆਪਣੇ ਗੁਪਤ ਅੰਗਾਂ ਵਿਚ ਲੁਕੋ ਕੇ ਲਿਆ ਰਿਹਾ ਸੀ। ਇੰਨ੍ਹਾਂ ਦੀ ਕੌਮਾਂਤਰੀ ਕੀਮਤ 36 ਲੱਖ ਦੱਸੀ ਜਾ ਰਹੀ ਹੈ।

Dubai ਤੋਂ ਆਏ ਯਾਤਰੀ ਨੂੰ 36 ਲੱਖ ਦੇ ਸੋਨੇ ਨਾਲ ਕੀਤਾ ਗ੍ਰਿਫ਼ਤਾਰ
Dubai ਤੋਂ ਆਏ ਯਾਤਰੀ ਨੂੰ 36 ਲੱਖ ਦੇ ਸੋਨੇ ਨਾਲ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀ ਕੋਲੋਂ 2 ਸੋਨੇ ਦੇ ਕੈਪਸੂਲ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਹੈ ਕਿ ਉਹ ਦੁਬਈ ਤੋਂ ਸੋਨਾ ਲੈ ਕੇ ਆਇਆ ਸੀ ਇਹ ਯਾਤਰੀ 6 ਅਤੇ 7 ਸਤੰਬਰ ਦੀ ਰਾਤ ਵਾਲੀ ਫਲਾਈਟ ਵਿੱਚ ਆਇਆ ਸੀ।

two gold capsules recovered from anus at Amritsar airport

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਯਾਤਰੀ ਕੋਲੋਂ ਬਰਾਮਦ ਸੋਨੇ ਦੀ ਕੀਮਤ 36 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਸੋਨਾ ਬਰਾਮਦ ਕਰ ਕੇ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚੈਕਿੰਗ ਦੌਰਨ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ਵਿਚੋਂ 690 ਗ੍ਰਾਮ ਸੋਨਾ ਬਰਾਮਦ ਕੀਤਾ ਸੀ। ਮੁਸਾਫ਼ਰ ਨੇ ਗੁਪਤ ਅੰਗ ਵਿਚ ਸੋਨੇ ਦੇ ਕੈਪਸੂਲ ਲੁਕੋ ਕੇ ਰੱਖੇ ਸਨ।

two gold capsules recovered from anus at Amritsar airport

ਚੈਕਿੰਗ ਦੌਰਾਨ ਤਲਾਸ਼ੀ ਅਤੇ ਪੁੱਛਗਿੱਛ ਦੌਰਾਨ ਮੁਸਾਫ਼ਰ ਨੇ ਗੁਦਾ ਵਿੱਚ ਸੋਨੇ ਦੇ ਪੇਸਟ ਦੇ 2 ਕੈਪਸੂਲ ਛੁਪਾਏ ਹੋਣ ਦੀ ਗੱਲ ਕਬੂਲ ਕੀਤੀ। ਇਸ ਸੋਨੇ ਦੀ ਕੀਮਤ ਲਗਭਗ 36 ਲੱਖ ਰੁਪਏ ਹੈ। ਪੁਲਿਸ ਨੇ ਮੁਸਾਫ਼ਰ ਨੂੰ ਕਾਬੂ ਕਰ ਕੇ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਅਦਾਲਤ ਵੱਲੋਂ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼

Last Updated : Sep 7, 2022, 7:08 PM IST

ABOUT THE AUTHOR

...view details