ਬਾਬਾ ਬਕਾਲਾ:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ (aap govt formed in punjab) ਤੋਂ ਬਾਅਦ ਪੰਜਾਬ ਦੀ ਆਵਾਮ ਨੂੰ ਸਰਕਾਰੀ ਤੰਤਰ ਵਿੱਚ ਦਿਸਦੀਆਂ ਕੁਝ ਕਥਿਤ ਖਾਮੀਆਂ ਨੂੰ ਦੂਰ ਕਰਨ ਲਈ ਆਏ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਰਕਾਰੀ ਦਫਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਦਾ ਰੰਗ ਕਿਤੇ ਨਾ ਕਿਤੇ ਹੁਣ ਸਰਕਾਰੀ ਦਫਤਰਾਂ ਵਿੱਚ ਚੜ੍ਹਦਾ ਨਜਰ ਆਉਣ ਲੱਗਾ ਹੈ।
ਇਸ ਤਹਿਤ ਅੱਜ ਪੱਤਰਕਾਰ ਵਲੋਂ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿੱਚ ਸਵੇਰੇ ਕਰੀਬ ਪੌਣੇ 9 ਵਜੇ ਪੁੱਜ ਕੇ ਹਾਲਾਤ ਦਾ ਜਾਇਜਾ ਲਿਆ (reality check in baba bakala) ਗਿਆ ਤਾਂ ਦੇਖਣ ’ਚ ਆਇਆ ਕਿ ਤਕਰੀਬਨ 9 ਵਜੇ ਤੱਕ ਤਹਿਸੀਲ ਕੰਪਲੈਕਸ ਵਿੱਚ ਮੁਲਾਜਮਾਂ ਦੀਆਂ ਕੁਰਸੀਆਂ ਭਰੀਆਂ ਭਰੀਆਂ ਨਜਰ ਆਉਣ ਲੱਗੀਆਂ। ਇਸ ਚੈਕਿੰਗ ਦੌਰਾਨ 2 ਕਲਰਕ ਆਪਣੀ ਸੀਟ ਤੇ ਹਾਜਰ ਨਹੀਂ ਦਿਖਾਈ ਦਿੱਤੇ(two clerks found absent from tehsil office), ਜਿਸ ਸਬੰਧੀ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਨੇ ਸਪਸ਼ਟੀਕਰਣ ਦਿੱਤਾ।
ਕਲਰਕ ਦਫਤਰ ’ਚੋਂ ਮਿਲੇ ਗੈਰ ਹਾਜਰ ਗੱਲਬਾਤ ਦੌਰਾਨ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸਰਬਜੀਤ ਸਿੰਘ ਥਿੰਦ ਨੇ ਕਿਹਾ ਕਿ ਸਟਾਫ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਤਕਰੀਬਨ ਸਮੂਹ ਸਟਾਫ ਸਮੇਂ ਤੇ ਦਫਤਰ ਪੁੱਜਦਾ ਹੈ (staff become punctual)ਅਤੇ ਲੋਕਾਂ ਦੇ ਕੰਮਾਂ ਨੂੰ ਬਿਨ੍ਹਾਂ ਦੇਰੀ ਨਿਪਟਾਉਣ ਦੀ ਕੋਸ਼ਿਸ਼ ਰਹਿੰਦੀ ਹੈ, ਜਿਸ ਦੇ ਚੱਲਦਿਆਂ ਫਿਲਹਾਲ ਉਨ੍ਹਾਂ ਦੇ ਦਫਤਰ ਦੀ ਕੋਈ ਪ੍ਰੀਡੈਂਸੀ ਨਹੀਂ ਹੈ।
ਤਹਿਸੀਲ ਦੇ ਦੋ ਕਲਰਕਾਂ ਦੀ ਗੈਰ ਹਾਜਰੀ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਕਲਰਕ ਛੁੱਟੀ ਤੇ ਹੈ ਅਤੇ ਦੂਸਰਾ ਰਿਕਾਰਡ ਲੈ ਕੇ ਅਦਾਲਤ ਵਿੱਚ ਪੇਸ਼ ਹੋਣ ਲਈ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲ ਦੇ ਅਧਾਰ ’ਤੇ ਸਰਕਾਰੀ ਬਾਬੂਆਂ ਨੂੰ ਸਮੇਂ ਦੇ ਪਾਬੰਦ ਹੋਣ ਤੇ ਸਰਕਾਰੀ ਦਫਤਰਾਂ ਵਿੱਚੋਂ ਕਥਿਤ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਗਈ ਸੀ। ਜਿਸ ਸਦਕਾ ਹੁਣ ਸਰਕਾਰੀ ਦਫਤਰਾਂ ਵਿੱਚ ਰਿਸ਼ਵਤ ਲੈਣਾ, ਦੇਣਾ, ਮੰਗਣਾ ਕਾਨੂੰਨੀ ਅਪਰਾਧ ਹੈ ਦੇ ਪੋਸਟਰ ਲੱਗੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਾਧਾ, ਪੰਜ ਦਿਨਾਂ 'ਚ ਚੌਥੀ ਵਾਰ ਵਧਾਏ ਭਾਅ