ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural Police) ਵੱਲੋਂ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਰਾਕੇਸ਼ ਕੌਸ਼ਲ ਆਈ.ਪੀ.ਐਸ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਜ਼ੁਰਮ ਦਾ ਗ੍ਰਾਫ਼ ਜੀਰੋ ਕਰਨ ਦੇ ਮਕਸਦ ਨਾਲ (With the aim of zeroing in on the crime graph) ਵਿਸ਼ੇਸ਼ ਨਾਕੇਬੰਦੀਆਂ, ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ। ਇਸੇ ਤਹਿਤ ਬੀਤੇ ਦਿਨ੍ਹਾਂ ਤੋਂ ਦਿਹਾਤੀ ਪੁਲਿਸ ਨੇ ਕਾਫੀ ਸਫ਼ਲਤਾਵਾਂ ਹਾਸਿਲ ਕਰਦਿਆਂ ਜ਼ੁਰਮ ਨਾਲ ਜੁੜੇ ਕਥਿਤ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦਾ ਕੰਮ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ਼੍ਰੀ ਰਾਕੇਸ਼ ਕੌਸ਼ਲ ਦੀ ਅਗਵਾਈ ਹੇਠ ਮਾੜੇ ਅਨਸਰ੍ਹਾਂ ਨੂੰ ਨੱਥ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਖਿਲਚੀਆਂ ਦੇ ਐਸ.ਐਚ.ਓ ਅਜੈਪਾਲ ਸਿੰਘ ਨੂੰ ਸਫ਼ਲਤਾ ਹਾਸਿਲ ਹੋਈ ਹੈ।