ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚੱਲਦਿਆਂ 2 ਅਪ੍ਰੈਲ ਨੂੰ ਪਦਮਸ੍ਰੀ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਮ ਤੋੜ ਗਏ ਸਨ। ਉਨ੍ਹਾਂ ਦੇ ਨਮਿੱਤ ਪਾਤਸ਼ਾਹੀ ਛੇਵੀਂ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ।
19 ਅਪ੍ਰੈਲ ਨੂੰ ਭਾਈ ਨਿਰਮਲ ਸਿੰਘ ਦਾ ਸ਼ਰਧਾਜ਼ਲੀ ਸਮਾਗਮ: ਡਾ. ਰੂਪ ਸਿੰਘ - Bhai Nirmal Singh
ਪਦਮਸ੍ਰੀ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਜੀ ਦੇ ਦੇਹਾਂਤ ਮਗਰੋਂ ਨਮਿਤ ਪਾਤਸ਼ਾਹੀ ਛੇਵੀਂ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ।
ਪ੍ਰਕਾਸ਼ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਆਦਿ ਚੋਣਵੇਂ ਕਮੇਟੀ ਅਧਿਕਾਰੀ ਪਹੁੰਚੇ। ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਕਿਹਾ ਕਿ 19 ਅਪਰੈਲ ਨੂੰ ਅਖੰਡ ਪਾਠ ਦੇ ਭੋਗ ਪੈਣਗੇ।
ਸ਼ਰਧਾਜ਼ਲੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਆਗੂ ਤੇ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਹੋਣਗੇ ਕਿਉਂਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਸੰਗਤਾਂ ਘਰ ਵਿੱਚ ਰਹਿ ਕਿ ਮੀਡਿਆ ਰਾਹੀਂ ਭਾਈ ਸਾਹਿਬ ਦੇ ਨਮਿਤ ਸਮਾਗਮ ਨੂੰ ਸੁਣ ਸਕਣਗੇ। ਪਾਠ ਪ੍ਰਕਾਸ਼ ਮੌਕੇ ਭਾਈ ਨਿਰਮਲ ਸਿੰਘ ਦੀ ਪਤਨੀ ਸਰਬਜੀਤ ਕੌਰ,ਬੇਟਾ ਅਮਿਤੇਸ਼ਵਰ ਸਿੰਘ ਅਤੇ ਬੇਟੀ ਅਸ਼ਪ੍ਰੀਤ ਕੌਰ ਵੀ ਸ਼ਾਮਿਲ ਹੋਏ।