ਪੰਜਾਬ

punjab

ETV Bharat / city

ਸਿੱਖ ਧਰਮ ਦੇ ਪ੍ਰਚਾਰ ਲਈ ਲਾਇਆ ਗਿਆ ਸਿਖਲਾਈ ਕੈਂਪ

ਪਿੰਡ ਪੰਜਗਰਾਈਆਂ ਨਿੱਝਰਾਂ ਵਿਖੇ ਬੱਚਿਆ ਨੂੰ ਪ੍ਰਚਾਰਕ ਬਲਕਾਰ ਸਿੰਘ ਵੱਲੋਂ ਗੁਰਮਤਿ ਸਿਖਲਾਈ ਕੈਂਪ ਲਗਾ ਕੇ ਬੱਚਿਆਂ ਨੂੰ ਸਿੱਖੀ ਧਰਮ ਨਾਲ ਸਬੰਧਤ ਸਿੱਖਿਆ ਦਿੱਤੀ ਗਈ।

ਸਿੱਖ ਧਰਮ ਦੇ ਪ੍ਰਚਾਰ ਲਈ ਲਾਇਆ ਗਿਆ ਸਿਖਲਾਈ ਕੈਂਪ
ਸਿੱਖ ਧਰਮ ਦੇ ਪ੍ਰਚਾਰ ਲਈ ਲਾਇਆ ਗਿਆ ਸਿਖਲਾਈ ਕੈਂਪ

By

Published : Aug 23, 2021, 7:23 PM IST

ਅਜਨਾਲਾ:ਪਿੰਡ ਪੰਜਗਰਾਈਆਂ ਨਿੱਝਰਾਂ ਵਿਖੇ ਬੱਚਿਆ ਨੂੰ ਪ੍ਰਚਾਰਕ ਬਲਕਾਰ ਸਿੰਘ ਵੱਲੋਂ ਗੁਰਮਤਿ ਸਿਖਲਾਈ ਕੈਂਪ ਲਗਾ ਕੇ ਬੱਚਿਆਂ ਨੂੰ ਸਿੱਖੀ ਧਰਮ ਨਾਲ ਸਬੰਧਤ ਸਿੱਖਿਆ ਦਿੱਤੀ ਗਈ। ਜਿਸ ਵਿੱਚ ਵੱਡੀ ਗਿਣਤੀ ਚ ਬੱਚਿਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ, ਗੁਰਇਤਿਹਾਸ ,ਸਿੱਖ ਰਹਿਤ ਮਰਿਆਦਾ, ਗੁਰਮਤਿ ਸਿਧਾਂਤਾਂ ਅਤੇ ਵਾਤਾਵਰਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ।

ਸਿੱਖ ਧਰਮ ਦੇ ਪ੍ਰਚਾਰ ਲਈ ਲਾਇਆ ਗਿਆ ਸਿਖਲਾਈ ਕੈਂਪ

ਇਸ ਉਪਰੰਤ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ ਐੱਸ.ਜੀ.ਪੀ.ਸੀ. ਮੈਂਬਰ ਅਮਰੀਕ ਸਿੰਘ ਵਿਛੋਆ ਵੱਲੋਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਮੈਡਲ ਸਰਟੀਫਿਕੇਟ ਤੇ ਫ੍ਰੀ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਗੁਰਮਿਤ ਵਿਦਿਆ ਲੈ ਰਹੇ ਬੱਚੇ ਸਾਹਿਬ ਸਿੰਘ ਨੇ ਐੱਸ.ਜੀ.ਪੀ.ਸੀ. ਦਾ ਧੰਨਵਾਦ ਕਰਦੇ ਹੋਏ ਕਿਹਾ, ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਬੱਚਿਆ ਨੇ ਕਿਹਾ, ਕਿ ਅੱਜ ਸਾਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਹੈ।

ਕੈਂਪ ਵਿੱਚ ਪਹੁੰਚੇ ਇਨ੍ਹਾਂ ਬੱਚਿਆ ਨੇ ਕਿਹਾ, ਕਿ ਜੋ ਸਾਨੂੰ ਸਕੂਲਾਂ ਵਿੱਚ ਜਾਂ ਫਿਰ ਘਰਾਂ ਵਿੱਚ ਗੁਰੂਆਂ ਬਾਰੇ ਉਹ ਗਿਆਨ ਪ੍ਰਾਪਤ ਨਹੀਂ ਹੋ ਸਕਿਆ, ਜੋ ਅੱਜ ਇਸ ਕੈਂਪ ਵਿੱਚ ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋਂ ਦਿੱਤਾ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਐੱਸ.ਜੀ.ਪੀ.ਸੀ. ਮੈਂਬਰ ਅਮਰੀਕ ਸਿੰਘ ਨੇ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ:ਦੋਵਾਂ ਭੈਣਾਂ ਦੀ ਸੁਰੀਲੀ ਆਵਾਜ਼ ਦੇ ਤੁਸੀਂ ਵੀ ਹੋ ਜਾਉਂਗੇ ਫੈਨ

ABOUT THE AUTHOR

...view details