ਅੰਮ੍ਰਿਤਸਰ :ਢੀਂਗਰਾ ਕਲੋਨੀ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਗੁਆਂਢੀਆਂ ਦੇ ਹੋਏ ਝਗੜੇ ਨੇ ਧਾਰਿਆ ਗੰਭੀਰ ਰੂਪ। ਇਸ ਦੌਰਾਨ ਢੀਂਗਰਾ ਕਲੋਨੀ ਦੇ ਵਿੱਚ ਰਹਿਣ ਵਾਲੇ ਪਰਿਵਾਰ ਨੇ ਬੇਵਜ੍ਹਾ ਕੋਈ ਵੀ ਰੰਜ਼ਿਸ਼ ਨਾ ਹੋਣ ਦੇ ਬਾਵਜੂਦ ਗੱਡੀ ਹੇਠਾ ਦੇ ਕੇ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ। ਜਿਸ ਵਿੱਚ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ, ਉਸਦੇ ਬੇਟੇ ਦੇ ਉੱਪਰ ਗੱਡੀ ਚਾੜੀ ਗਈ ਅਤੇ ਛੋਟੇ ਬੇਟੇ ਉੱਤੇ ਕੀਤਾ ਦਾਤਰਾਂ ਨਾਲ ਹਮਲਾ ਗਿਆ ਗਿਆ। ਇਸ ਦੌਰਾਨ ਮੰਡੀ ਵਿੱਚ ਕਣਕ ਲੈ ਕੇ ਆਏ ਡਰਾਇਵਰ ਨੇ ਜਦੋਂ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਉੱਤੇ ਵੀ ਗੱਡੀ ਚਾੜ ਦਿੱਤੀ ਅਤੇ ਉਹ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ।
ਅੰਮ੍ਰਿਤਸਰ ਦੇ ਰਾਮ ਤੀਰਥ ਰੋਡ 'ਤੇ ਹੋਇਆ ਝਗੜਾ, ਤਿੰਨ ਜ਼ਖ਼ਮੀ - Ram Tirath Road
ਇਸ ਦੌਰਾਨ ਢੀਂਗਰਾ ਕਲੋਨੀ ਦੇ ਵਿੱਚ ਰਹਿਣ ਵਾਲੇ ਪਰਿਵਾਰ ਨੇ ਬੇਵਜ੍ਹਾ ਕੋਈ ਵੀ ਰੰਜ਼ਿਸ਼ ਨਾ ਹੋਣ ਦੇ ਬਾਵਜੂਦ ਗੱਡੀ ਹੇਠਾ ਦੇ ਕੇ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ।
ਪੀੜਤ ਪਰਿਵਾਰ ਅਤੇ ਜ਼ਖ਼ਮੀ ਡਰਾਇਵਰ ਦੇ ਭਰਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪੀੜੀਤ ਪਰਿਵਾਰ ਦੇ ਰਿਸ਼ਤੇਦਾਰ ਕਾਰਜ ਸਿੰਘ ਅਤੇ ਦਾਤਾਰ ਨਾਲ ਜ਼ਖ਼ਮੀ ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਲਾਗੇ ਰਹਿੰਦੇ ਇੱਕ ਏਜੰਟ ਅਤੇ ਉਸਦੀ ਭੈਣ ਜੀਜੇ ਵੱਲੋਂ ਉਹਨਾ ਦੇ ਪਰਿਵਾਰ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਿਸ ਵਿੱਚ ਉਹਨਾਂ ਦੀ ਮਾਤਾ ਅਤੇ ਭਰੇ ਅਤੇ ਗੱਡੀ ਚੜ੍ਹਾ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ ਅਤੇ ਜਦੋਂ ਹਰਪ੍ਰੀਤ ਸਿੰਘ ਵੱਲੋਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਸਿਰ ਉੱਤੇ ਦਾਤਰ ਮਾਰ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਸੰਬਧੀ ਉਹਨਾਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੀਐਮ ਮਾਨ ਦਾ ਵੱਡਾ ਐਲਾਨ, PRTC ਦੇ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ