ਪੰਜਾਬ

punjab

ETV Bharat / city

ਇਹ ਪੰਜਾਬ ਦਾ ਗੁੱਸਾ ਹੈ ਜੋ ਕੱਲ੍ਹ ਲੋਕਾਂ ਨੇ ਕੱਢਿਆ ਹੈ:ਕੰਵਰਪਾਲ ਸਿੰਘ ਬਿੱਟੂ

ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੋਦੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਦੀ ਗੱਡੀ 'ਤੇ ਕਾਫ਼ਲੇ ਨੂੰ 20 ਮਿੰਟ ਤੱਕ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਭਾਜਪਾ ਦੇ ਨੇਤਾਵਾਂ ਵੱਲੋਂ ਲਗਾਤਾਰ ਹੀ ਕਿਸਾਨਾਂ ਅਤੇ ਪੰਜਾਬ ਦੀ ਪੁਲਿਸ 'ਤੇ ਨਿਸ਼ਾਨੇ ਸਾਧੇ ਗਏ ਅਤੇ ਸਕਿਓੁਰਿਟੀ ਕਲੈਪ ਹੋਣ ਦੀ ਗੱਲ ਵੀ ਕਹੀ ਗਈ।

ਇਹ ਪੰਜਾਬ ਦਾ ਗੁੱਸਾ ਹੈ ਜੋ ਕੱਲ੍ਹ ਲੋਕਾਂ ਨੇ ਕੱਢਿਆ ਹੈ:ਕੰਵਰਪਾਲ ਸਿੰਘ ਬਿੱਟੂ
ਇਹ ਪੰਜਾਬ ਦਾ ਗੁੱਸਾ ਹੈ ਜੋ ਕੱਲ੍ਹ ਲੋਕਾਂ ਨੇ ਕੱਢਿਆ ਹੈ:ਕੰਵਰਪਾਲ ਸਿੰਘ ਬਿੱਟੂ

By

Published : Jan 6, 2022, 7:21 PM IST

ਅੰਮ੍ਰਿਤਸਰ: ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੋਦੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਦੀ ਗੱਡੀ 'ਤੇ ਕਾਫ਼ਲੇ ਨੂੰ 20 ਮਿੰਟ ਤੱਕ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਭਾਜਪਾ ਦੇ ਨੇਤਾਵਾਂ ਵੱਲੋਂ ਲਗਾਤਾਰ ਹੀ ਕਿਸਾਨਾਂ ਅਤੇ ਪੰਜਾਬ ਦੀ ਪੁਲਿਸ 'ਤੇ ਨਿਸ਼ਾਨੇ ਸਾਧੇ ਗਏ ਅਤੇ ਸਕਿਓੁਰਿਟੀ ਕਲੈਪ ਹੋਣ ਦੀ ਗੱਲ ਵੀ ਕਹੀ ਗਈ।

ਉਥੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਦਲ ਖ਼ਾਲਸਾ ਦੇ ਕੌਮੀ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਉਹ ਦਿਨ ਯਾਦ ਕਰਨੇ ਚਾਹੀਦੇ ਹਨ, ਜਦੋਂ ਇੱਕ ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸੀ, ਉਨ੍ਹਾਂ ਦੀ ਸਾਰ ਲੈਣ ਵਾਸਤੇ ਦੇਸ਼ ਦੇ ਪ੍ਰਧਾਨਮੰਤਰੀ ਨਹੀਂ ਪਹੁੰਚੇ ਸਨ, ਉੱਥੇ ਉਨ੍ਹਾਂ ਨੇ ਕਿਹਾ ਕਿ ਇਹ ਹੀ ਪੰਜਾਬ ਦਾ ਗੁੱਸਾ ਹੈ, ਜੋ ਦੇਸ਼ ਦੇ ਪ੍ਰਧਾਨਮੰਤਰੀ ਦੇ ਖਿਲਾਫ਼ ਫੁੱਟਿਆ ਹੈ।

ਇਹ ਪੰਜਾਬ ਦਾ ਗੁੱਸਾ ਹੈ ਜੋ ਕੱਲ੍ਹ ਲੋਕਾਂ ਨੇ ਕੱਢਿਆ ਹੈ:ਕੰਵਰਪਾਲ ਸਿੰਘ ਬਿੱਟੂ

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੇ ਨੇ ਵਿਰੋਧ ਕੀਤੇ ਜਾਣ ਤੋਂ ਬਾਅਦ ਸਿਆਸਤ ਪੰਜਾਬ ਦੀ ਇੱਕ ਵਾਰ ਫਿਰ ਤੋਂ ਚਰਮ ਸੀਮਾ 'ਤੇ ਹੈ, ਉਥੇ ਹੀ ਭਾਜਪਾ ਵੱਲੋਂ ਕਿਸਾਨਾਂ ਨੂੰ ਅਤੇ ਪੁਲਿਸ ਕਰਮਚਾਰੀਆਂ ਨੂੰ ਇਸ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਅਤੇ ਸਕਿਉਰਿਟੀ ਕਲਾਸਜ਼ ਦੀ ਗੱਲ ਕੀਤੀ ਜਾ ਰਹੀ ਹੈ।

ਦੂਸਰੇ ਪਾਸੇ ਹੁਣ ਉਨ੍ਹਾਂ ਦੇ ਬਚਾਅ ਵਾਸਤੇ ਸਿੱਖ ਜਥੇਬੰਦੀਆਂ ਵੀ ਉੱਤਰ ਆਈਆਂ ਹਨ, ਜੇਕਰ ਗੱਲ ਕੀਤੀ ਜਾਵੇ ਦਲ ਖ਼ਾਲਸਾ ਦੀ ਤਾਂ ਦਲ ਖ਼ਾਲਸਾ ਵੱਲੋਂ ਲਗਾਤਾਰ ਹੀ ਦੇਸ਼ ਦੇ ਪ੍ਰਧਾਨ ਨਿਸ਼ਾਨੇ ਸਾਧਦੇ ਹੋਏ ਵੀ ਬੋਲਦਿਆਂ ਕਿਹਾ ਕਿ ਇਹ ਪੰਜਾਬ ਦਾ ਗੁੱਸਾ ਹੈ ਜੋ ਕੱਲ੍ਹ ਲੋਕਾਂ ਨੇ ਕੱਢਿਆ ਹੈ, ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਵਿੱਚ ਵੱਧ ਰਹੀਆਂ ਬੇਅਦਬੀਆਂ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਬੀਤੇ ਦਿਨ ਅਜਨਾਲਾ ਵਿੱਚ ਹੋਈ ਘਟਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਦੀਆਂ ਚੋਣਾਂ 2022: ਓਬੀਸੀ ਭਾਈਚਾਰਾ ਇੱਕ ਵੱਡਾ ਵੋਟ ਬੈਂਕ

ABOUT THE AUTHOR

...view details