ਪੰਜਾਬ

punjab

ETV Bharat / city

ਕਾਰ ਚੋਰੀ ਕਰਨ ਲਈ ਚੋਰਾਂ ਨੇ ਨੋਜਵਾਨ ਨੂੰ ਉਤਾਰਿਆ ਮੌਤ ਦੇ ਘਾਟ - ਮੌਤ ਦੇ ਘਾਟ ਉਤਾਰ ਦਿੱਤਾ

ਘਟਨਾ ਦੇ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਖਲਚੀਆਂ ਵਿਖੇ ਹਾਈਵੇਅ 'ਤੇ ਉਹ ਮ੍ਰਿਤਕ ਅਰਸ਼ਦੀਪ ਸਿੰਘ ਸੁੱਖ ਅਤੇ ਆਪਣੇ ਇੱਕ ਹੋਰ ਸਾਥੀ ਨਾਲ ਜੂਸ ਦੀ ਦੁਕਾਨ ਦੇ ਬਾਹਰ ਖੜੇ ਹੋ ਕੇ ਕੁਝ ਖਾ ਰਹੇ ਸਨ। ਇਸ ਦੌਰਾਨ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਤੋਂ ਕਾਰ ਖੋਹਣ ਲਈ ਪਹਿਲਾਂ ਹਵਾ 'ਚ ਗੋਲੀ ਚਲਾਈ ਅਤੇ ਕਾਰ ਅੰਦਰ ਵੜ ਗਏ।

ਅਣਪਛਾਤੇ ਨੌਜਵਾਨਾਂ
ਅਣਪਛਾਤੇ ਨੌਜਵਾਨਾਂ

By

Published : Oct 9, 2021, 7:13 PM IST

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਖਲਚੀਆਂ ਦੇ ਖੇਤਰ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਨੌਜਵਾਨ ਦੀ ਗਲਤੀ ਸਿਰਫ ਇਹ ਸੀ ਕਿ ਕਾਰ ਖੋਹਣ ਆਏ ਲੁਟੇਰਿਆਂ ਨਾਲ ਉਹ ਭਿੜ ਬੈਠਾ ਅਤੇ ਇਸ ਦੌਰਾਨ ਉਨ੍ਹਾਂ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਨੇ ਉਸ ਦੇ ਗੋਲੀ ਮਾਰ ਦਿੱਤੀ। ਪੁਲਿਸ ਵਲੋਂ ਮ੍ਰਿਤਕ ਦੀ ਪਛਾਣ ਸੁੱਖ ਵਾਸੀ ਅੱਲੋਵਾਲ ਵਜੋਂ ਦੱਸੀ ਗਈ ਹੈ। ਇੱਥੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿ ਆਮ ਜਨਤਾ ਦੀ ਸੁਰੱਖਿਆ ਹੁਣ ਰੱਬ ਆਸਰੇ ਦਿਖਾਈ ਦੇ ਰਹੀ ਹੈ ਕਿਉਂਕਿ ਜ਼ਿਲ੍ਹੇ ਅੰਦਰ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਵਿੱਚ ਪੰਜਾਬ ਪੁਲਿਸ ਅਸਮੱਰਥ ਦਿਖਾਈ ਦੇ ਰਹੀ ਹੈ।

ਇਸ ਘਟਨਾ ਦੇ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਖਲਚੀਆਂ ਵਿਖੇ ਹਾਈਵੇਅ 'ਤੇ ਉਹ ਮ੍ਰਿਤਕ ਅਰਸ਼ਦੀਪ ਸਿੰਘ ਸੁੱਖ ਅਤੇ ਆਪਣੇ ਇੱਕ ਹੋਰ ਸਾਥੀ ਨਾਲ ਜੂਸ ਦੀ ਦੁਕਾਨ ਦੇ ਬਾਹਰ ਖੜੇ ਹੋ ਕੇ ਕੁਝ ਖਾ ਰਹੇ ਸਨ। ਇਸ ਦੌਰਾਨ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਤੋਂ ਕਾਰ ਖੋਹਣ ਲਈ ਪਹਿਲਾਂ ਹਵਾ 'ਚ ਗੋਲੀ ਚਲਾਈ ਅਤੇ ਕਾਰ ਅੰਦਰ ਵੜ ਗਏ।

ਕਾਰ ਚੋਰੀ ਕਰਨ ਲਈ ਚੋਰਾਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ

ਚਸ਼ਮਦੀਦ ਨੇ ਦੱਸਿਆ ਕਿ ਇਸ ਦੌਰਾਨ ਜਦ ਮ੍ਰਿਤਕ ਨੌਜਵਾਨ ਸੁੱਖ ਨੇ ਲੁਟੇਰਿਆਂ ਨੂੰ ਰੋਕਣ ਲਈ ਖੱਬੇ ਪਾਸਿਓ ਗੱਡੀ ਦੀ ਤਾਕੀ ਖੋਲ੍ਹ ਲੁੱਟ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਸੁੱਖ 'ਤੇ ਗੋਲੀ ਚਲਾ ਦਿੱਤੀ ਜੋ ਉਸਦੇ ਮੋਢੇ ਨੇੜੇ ਲੱਗੀ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਨਾਂ ਲੁਟੇਰਿਆਂ ਨੂੰ ਕਾਬੂ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਸੁਖਬੀਰ ਬਾਦਲ ਦੀ ਗੱਡੀ 'ਤੇ ਜੁੱਤੀ ਮਾਰਨ ਦੀ ਵੀਡੀਓ ਵਾਈਰਲ

ਇਸ ਘਟਨਾ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਸ਼ਾਮ ਕਰੀਬ ਸਾਢੇ ਸੱਤ ਤੌਨ ਅੱਠ ਵਜੇ ਦੇ ਸਮੇਂ ਦਰਮਿਆਨ ਹੋਈ। ਇਸ 'ਚ ਅਰਸ਼ਦੀਪ ਸਿੰਘ ਅਤੇ ਉਸਦੀ ਭੂਆ ਦਾ ਲੜਕਾ ਅੰਮ੍ਰਿਤਪਾਲ ਸਿੰਘ ਵਾਸੀ ਸੱਤੋਵਾਲ, ਜਰਮਨ ਸਿੰਘ ਪਿੰਡ ਅੱਲੋਵਾਲ ਤੋਂ ਅੱਡਾ ਖਲਚੀਆਂ ਆਏ ਸਨ। ਇਸ ਦੌਰਾਨ ਅਣਪਛਾਤੇ ਨੌਜਵਾਨਾਂ ਵਲੋਂ ਚਲਾਈ ਗੋਲੀ ਅਰਸ਼ਦੀਪ ਦੇ ਲੱਗਣ ਕਾਰਨ ਉਸਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਪੋਸਟਰਮਾਰਟਮ ਕਰਵਾ ਕੇ ਥਾਣਾ ਖਲਚੀਆਂ ਵਿੱਚ ਮਾਮਲਾ ਦਰਜ ਕਰਕੇ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਉਹ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲੈਣਗੇ।

ਇਹ ਵੀ ਪੜ੍ਹੋ:ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲੀ ਗੋਲੀ

ABOUT THE AUTHOR

...view details