ਪੰਜਾਬ

punjab

ETV Bharat / city

ਅੰਮ੍ਰਿਤਸਰ ਦੇ ਅਲਫ਼ਾ ਵਨ ਮਾਲ 'ਚ ਚੋਰ 23 ਹਜ਼ਾਰ ਦੀ ਨਕਦੀ ਲੁੱਟ ਫਰਾਰ - Amritsar Alpha One Mall

ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਮਾਲਕ ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫ਼ੋਨ 'ਤੇ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਰੈਸਟੋਰੈਂਟ ਦਾ ਤਾਲਾ ਟੱਟਿਆ ਹੋਇਆ ਹੈ, ਜਦੋਂ ਉਨ੍ਹਾਂ ਆ ਕੇ ਵੇਖਿਆ ਤਾਂ ਗੱਲੇ ਵਿਚੋਂ 23,000 ਰੁਪਏ ਗਾਇਬ ਸਨ।

ਅੰਮ੍ਰਿਤਸਰ ਦੇ ਅਲਫ਼ਾ ਵਨ ਮਾਲ 'ਚ ਚੋਰ 23 ਹਜ਼ਾਰ ਦੀ ਨਕਦੀ ਲੁੱਟ ਫਰਾਰ
ਅੰਮ੍ਰਿਤਸਰ ਦੇ ਅਲਫ਼ਾ ਵਨ ਮਾਲ 'ਚ ਚੋਰ 23 ਹਜ਼ਾਰ ਦੀ ਨਕਦੀ ਲੁੱਟ ਫਰਾਰ

By

Published : Dec 21, 2020, 5:09 PM IST

ਅੰਮ੍ਰਿਤਸਰ: ਸ਼ਹਿਰ ਦੇ ਮਸ਼ਹੂਰ ਅਲਫ਼ਾ ਵਨ ਮਾਲ ਦੇ ਅੰਦਰ ਬਣੇ ਰੈਸਟੋਰੈਂਟ 'ਚ ਚੋਰੀ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਅਲਫ਼ਾ ਮਾਲ ਦੇ ਅੰਦਰ ਇੰਨੀ ਸੁਰੱਖਿਆ ਹੋਣ ਤੋਂ ਬਾਅਦ ਵੀ ਚੋਰਾਂ ਨੇ ਰੈਸਟੋਰੈਂਟ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਮਾਲਕ ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫ਼ੋਨ 'ਤੇ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਰੈਸਟੋਰੈਂਟ ਦਾ ਤਾਲਾ ਟੱਟਿਆ ਹੋਇਆ ਹੈ, ਜਦੋਂ ਉਨ੍ਹਾਂ ਆ ਕੇ ਵੇਖਿਆ ਤਾਂ ਗੱਲੇ ਵਿਚੋਂ 23,000 ਰੁਪਏ ਗਾਇਬ ਸਨ। ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ 9 ਸਾਲ ਤੋਂ ਰੈਸਟੋਰੈਂਟ ਚਲਾ ਰਹੇ ਹਨ ਤੇ ਇਹ ਪਹਿਲੀ ਵਾਰ ਹੈ ਜਦੋਂ ਚੋਰਾਂ ਨੇ ਰੈਸਟੋਰੈਂਟ 'ਚ ਚੋਰੀ ਕੀਤੀ ਹੋਵੇ।

ਅੰਮ੍ਰਿਤਸਰ ਦੇ ਅਲਫ਼ਾ ਵਨ ਮਾਲ 'ਚ ਚੋਰ 23 ਹਜ਼ਾਰ ਦੀ ਨਕਦੀ ਲੁੱਟ ਫਰਾਰ

ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਜਦੋਂ ਚੋਰਾਂ ਦਾ ਪਤਾ ਲਾਉਣ ਲਈ ਉਹ ਮਾਲ ਦੇ ਸੀਸੀਟੀਵੀ ਕੈਮਰਾ ਵੇਖਣ ਲੱਗੇ ਤਾਂ ਮਾਲ ਵਾਲਿਆਂ ਨੇ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ਤੋਂ ਆਪਣਾ ਪਲਾ ਝਾੜ ਦਿੱਤਾ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਚੋਰਾਂ ਦੀ ਭਾਲ ਕਰ ਰਹੇ ਹਨ ਤੇ ਉਨ੍ਹਾਂ ਰੈਸਟੋਰੈਂਟ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰੈਸਟੋਰੈਂਟ ਤੋਂ 23,000 ਰੁਪਏ ਦੀ ਚੋਰੀ ਹੋਈ ਹੈ, ਚੋਰਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਨੂੰ ਕੱਟਿਆ ਤੇ ਬਾਅਦ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ABOUT THE AUTHOR

...view details