ਪੰਜਾਬ

punjab

ETV Bharat / city

ਚੋਰਾਂ ਦੀ ਚਲਾਕੀ, ਤਿੱਖੀਆਂ ਲਾਈਟਾਂ ਜਗ੍ਹਾ ਕੇ ਰਾਤ ਨੂੰ ਕਰਦੇ ਸੀ ਚੋਰੀਆਂ - ਕੀਮਤੀ ਸਮਾਨ ’ਤੇ ਹੱਥ ਸਾਫ ਕਰ ਦਿੱਤਾ

ਸੀਸੀਟੀਵੀ ’ਚ ਦਿਸੀ ਚੋਰਾਂ ਦੀ ਚਲਾਕੀ (incident captured in cctv), ਕਾਰ ਦੀਆਂ ਪਿਛੇ ਤਿੱਖੀਆਂ ਲਾਈਟਾਂ ਜਗ੍ਹਾ ਕੇ ਦੇਰ ਰਾਤ ਨੂੰ ਚੋਰੀਆਂ ਨੂੰ ਅੰਜਾਮ ਦਿੰਦੇ ਰਿਹੇ (thieves commit crime by keeping flash lights in their vehicles)। ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਕੀਮਤੀ ਸਮਾਨ ’ਤੇ ਹੱਥ ਸਾਫ (valuable article taken away) ਕਰ ਦਿੱਤਾ। ਵਾਰਦਾਤ 1000 ਮੀਟਰ ’ਤੇ ਬਣੀ ਪੁਲਿਸ ਚੌਂਕੀ ਦੇ ਨੇੜੇ ਵਾਪਰਿੀ, ਜਿਸ ਨਾਲ ਚੌਕਸੀ ’ਤੇ ਸਵਾਲ ਖੜ੍ਹੇ ਹੁੰਦੇ (surveillance under question) ਹਨ।

ਤਿੱਖੀਆਂ ਲਾਈਟਾਂ ਜਗ੍ਹਾ ਕੇ ਰਾਤ ਨੂੰ ਕਰਦੇ ਸੀ ਚੋਰੀਆਂ
ਤਿੱਖੀਆਂ ਲਾਈਟਾਂ ਜਗ੍ਹਾ ਕੇ ਰਾਤ ਨੂੰ ਕਰਦੇ ਸੀ ਚੋਰੀਆਂ

By

Published : Apr 4, 2022, 3:23 PM IST

ਅੰਮ੍ਰਿਤਸਰ:ਸ਼ਹਿਰ ਵਿੱਚ ਚੋਰਾਂ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਕਾਰਣ ਦੁਕਾਦਾਰ ਭਾਈਚਾਰੇ ਵਿੱਚ ਰੋਸ ਦਾ ਆਲਮ ਹੈ ਅਤੇ ਆਏ ਦਿਨ ਅੰਮ੍ਰਿਤਸਰ ਦਿਹਾਤੀ ਅਧੀਨ ਹੋ ਰਹੀਆਂ ਅਪਰਾਧਿਕ ਵਾਰਦਾਤਾਂ (thieves commit crime by keeping flash lights in their vehicles) ਕਾਰਣ ਲੋਕਾਂ ਚ ਸਹਿਮ ਪਾਇਆ ਜਾ ਰਿਹਾ ਹੈ, ਹਾਲੇ ਕੁਝ ਦਿਨ ਪਹਿਲਾਂ ਹੀ ਇੱਕ ਕਾਲੀ ਕਾਰ ਤੇ ਸਵਾਰ ਚੋਰਾਂ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੱਕ ਕਸਬੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਜਿਹੀ ਹੀ ਇਕ ਕਾਰ ਚ ਸਵਾਰ ਵਿਅਕਤੀਆਂ ਵਲੋਂ ਟਾਹਲੀ ਸਾਹਿਬ ਇਲਾਕੇ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਤਿੱਖੀਆਂ ਲਾਈਟਾਂ ਜਗ੍ਹਾ ਕੇ ਰਾਤ ਨੂੰ ਕਰਦੇ ਸੀ ਚੋਰੀਆਂ

ਦੁਕਾਨਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਨੇ ਵੱਖ ਵੱਖ ਦੁਕਾਨਾਂ ਦੇ ਤਾਲਿਆਂ ਤੇ ਬੈਟਰੀਆਂ ਮਾਰ ਮਾਰ ਕੇ ਤਾਲੇ ਦੇਖੇ ਅਤੇ ਬੜੇ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਹਨ, ਜਿਸ ਦੌਰਾਨ ਉਕਤ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ (incident captured in cctv)ਹੈ, ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੇ ਤਾਲੇ ਤੋੜ ਕੇ ਏ.ਸੀ, ਇਨਵਰਟਰ, ਕੀਮਤੀ ਦਵਾਈਆਂ ਅਤੇ ਹੋਰ ਸਮਾਨ ਸਮੇਤ 18-20000 ਹਜਾਰ ਰੁਪਏ ਦੀ ਨਕਦੀ ਲੈ ਗਏ ਹਨ (valuable article taken away)। ਇਸ ਤੋਂ ਇਲਾਵਾ 1000 ਕੁ ਮੀਟਰ ਤੇ ਸਥਿਤ (surveillance under question) ਪੁਲਿਸ ਚੌਂਕੀ ਦੀ ਫੋਰਸ ਘਟਨਾ ਦੀ ਸੂਚਨਾ ਮਿਲਣ ਤੇ ਆਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਦੁਕਾਨਦਾਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਾਢੇ 12 –ਇੱਕ ਵਜੇ ਦਰਮਿਆਨ ਘਟਨਾ ਹੋਈ ਹੈ ਅਤੇ ਸੀਸੀਟੀਵੀ ਅਨੁਸਾਰ 1.45 ਦੀ ਘਟਨਾ ਦਿਖਾਈ ਦੇ ਰਹੀ ਹੈ, ਵਾਰਦਾਤ ਦੌਰਾਨ ਚੋਰਾਂ ਵਲੋਂ ਉਨ੍ਹਾਂ ਦਾ ਇੱਕ ਕੰਪਿਊਟਰ ਜਿਸ ਚ ਵਿਆਹਾਂ ਦਾ ਡਾਟਾ ਅਤੇ 2 ਕੈਮਰੇ, ਇਨਵਰਟਰ ਬੈਟਰੀ ਆਦਿ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਅਨੁਸਾਰ 5 ਵਿਅਕਤੀ ਗੱਡੀ ਵਿੱਚੋਂ ਉਤਰੇ ਅਤੇ ਇੱਕ ਚਲਾ ਰਿਹਾ ਸੀ ਕਹਿ ਸਕਦੇ ਹਾਂ ਕਿ ਕਰੀਬ 6 ਵਿਅਕਤੀ ਸਨ।ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰ ਉਨ੍ਹਾਂ ਦਾ ਸਮਾਨ ਵਾਪਿਸ ਦਿਵਾਇਆ ਜਾਵੇ।

ਏਐਸਆਈ ਲਖਵਿੰਦਰ ਸਿੰਘ ਪੁਲਿਸ ਅਧਿਕਾਰੀ। ਮੈਡੀਕਲ ਸਟੋਰ ਮਾਲਕ ਦਲਜੀਤ ਸਿੰਘ ਪੁੱਤਰ ਹਰਿੰਦਰ ਸਿੰਘ ਅਤੇ ਬਚਿੱਤਰ ਸਿੰਘ ਜੋ ਕਿ ਫੋਟੋਗ੍ਰਾਂਫੀ ਦਾ ਕੰਮ ਕਰਦਾ ਹੈ ਦੀ ਦੁਕਾਨ ਤੇ ਚੋਰੀ ਹੋਈ ਹੈ , ਜਿਸ ਸਬੰਧੀ ਉਕਤ ਘਟਨਾ ਦੀ ਸ਼ਿਕਾਇਤ ਮਿਲੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ ਜਿਸ ਸਬੰਧੀ ਜਲਦ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆਂ ਜਾਵੇਗਾ।

ਇਹ ਵੀ ਪੜ੍ਹੋ:ਸਰਕਾਰ ਠੇਕੇ ’ਤੇ ਘੱਟ ਖਰਚੇ ਪੈਸਾ, ਸਕੂਲਾਂ ਨੂੰ ਬਣਾਵੇ ਵਧੀਆ: ਮਾਪੇ

ABOUT THE AUTHOR

...view details