ਅ੍ਰੰਮਿਤਸਰ: ਪੁਲਿਸ ਕਮਿਸ਼ਨਰ ਐਸ.ਐਸ.ਸ਼੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ ਚੋਰੀ ਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ ਚਲਾਏ ਗਏ ਅਭਿਆਨ ਦੇ ਤਹਿਤ ਥਾਣਾ ਮਕਬੂਲ ਪੂਰਾ ਦੀ ਪੁਲਿਸ ਟੀਮ ਵੱਲੋਂ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਿਸ ਟੀਮ ਨੂੰ ਵੇਖ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਨੇ ਭੱਜ ਕੇ ਉਸਨੂੰ ਕਾਬੂ ਕੀਤਾ ਜਿਸ ਤੋਂ ਬਾਅਦ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਮੋਟਰਸਾਈਕਲ ਦੇ ਜਦੋ ਕਾਗਜ ਵਿਖਾਉਣ ਲਈ ਉਸ ਨੂੰ ਕਿਹਾ ਤਾਂ ਉਹ ਕਾਗਜ ਨਾ ਵਿਖਾ ਸਕਿਆ ਤੇ ਜਦ ਪੁਲਿਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤੇ ਉਸਨੇ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ।
ਮੋਟਰਸਾਈਕਲ ਸਣੇ ਚੋਰ ਕਾਬੂ - ਅ੍ਰੰਮਿਤਸਰ ਪੁਲਿਸ
ਅ੍ਰੰਮਿਤਸਰ ਪੁਲਿਸ ਨੇ ਚੋਰ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਚੋਰ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਕਾਫੀ ਸਮਾਂ ਪਹਿਲਾਂ ਗੱਡੀ ਦੀ ਚੋਰੀ ਬਾਰੇ ਵੀ ਦੱਸਿਆ ਹੈ।
ਅ੍ਰੰਮਿਤਸਰ ਪੁਲਿਸ
ਵੀਡੀਓ
ਇਹ ਵੀ ਪੜੋ: 3 ਮੁਲਕਾਂ ਦੀ ਯਾਤਰਾ ਮਗਰੋਂ ਮੁਲਕ ਪਰਤੇ ਪ੍ਰਧਾਨ ਮੰਤਰੀ
ਪੁਲਿਸ ਨੇ ਜਦੋ ਉਸ 'ਤੇ ਹੋਰ ਸਖ਼ਤੀ ਕੀਤੀ ਤੇ ਉਸ ਨੇ ਦੱਸਿਆ ਕਿ ਉਸਦੇ ਘਰ ਵੀ ਇੱਕ ਹੋਰ ਬਿਨ੍ਹਾਂ ਨੰਬਰ ਤੋਂ ਚੋਰੀ ਦਾ ਮੋਟਰ ਸਾਈਕਲ ਹੈ ਪੁਲਿਸ ਨੇ ਉਸਦੇ ਘਰੋਂ ਮੋਟਰਸਾਈਕਲ ਬਰਾਮਦ ਕਰ ਲਿਆ।ਪੁਲਿਸ ਨੇ ਜਦੋ ਉਸਦਾ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਕਾਫੀ ਸਮਾਂ ਪਹਿਲਾ ਵੀ ਇਕ ਗੱਡੀ ਕਾਰ ਚੋਰੀ ਕੀਤੀ ਸੀ।