ਪੰਜਾਬ

punjab

ETV Bharat / city

ਅੰਮ੍ਰਿਤਸਰ: ਦਿਨ ਦਿਹਾੜੇ 2 ਲੱਖ ਰੁਪਏ ਲੁੱਟ ਕੇ ਲੁਟੇਰੇ ਹੋਏ ਫ਼ਰਾਰ - theft

ਭਿੱਖੀਵਿੰਡ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੁੱਟ-ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ। ਦਿਨ ਦਿਹਾੜੇ 2 ਲੱਖ ਰੁਪਏ ਲੁੱਟ ਕੇ ਲੁਟੇਰੇ ਹੋਏ ਫ਼ਰਾਰ।

ਫ਼ੋਟੋ

By

Published : Jun 3, 2019, 9:55 PM IST

ਅੰਮ੍ਰਿਤਸਰ: ਭਿੱਖੀਵਿੰਡ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੁੱਟ-ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।

ਲੁੱਟ-ਖੋਹ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦੇ ਕਰੀਬ 11 ਵਜੇ ਪਿੰਡ ਚੀਮਾ ਖ਼ੁਰਦ ਦੇ ਨਿਵਾਸੀ ਗੁਰਦੇਵ ਸਿੰਘ ਅਤੇ ਉਸ ਦਾ ਭਤੀਜਾ ਮਨਜੀਤ ਸਿੰਘ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਿੱਖੀਵਿੰਡ ਕਿਸੇ ਬੈਂਕ ਵਿੱਚ ਲਿਮਟ ਦੇ ਪੈਸੇ ਅਦਾ ਕਰਨ ਜਾ ਰਹੇ ਸਨ ਤਾਂ 2 ਲੁਟੇਰੇ ਉਨ੍ਹਾਂ ਕੋਲੋਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ।

ਪੀੜਤ ਨੇ ਦੱਸਿਆ ਕਿ ਜਦ ਉਹ ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ ਪਿੰਡ ਡਿੱਬੀਪੁਰਾ ਤੋਂ ਕੁਝ ਹੀ ਅੱਗੇ ਗਏ ਤਾਂ ਉਨ੍ਹਾਂ ਦੇ ਪਿੱਛਿਓਂ ਇੱਕ ਪਲਸਰ ਮੋਟਰਸਾਈਕਲ ਤੇ 2 ਨੌਜਵਾਨ ਲੁਟੇਰੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਨੇ ਇੱਕਦਮ ਗੁਰਦੇਵ ਸਿੰਘ ਦੇ ਕਮੀਜ਼ ਜਿਸ ਵਿਚ ਉਸ ਨੇ ਪੈਸੇ ਪਾਏ ਸਨ ਉਸ ਵਿੱਚੋਂ ਪੈਸੇ ਖੋਹ ਕੇ ਫ਼ਰਾਰ ਹੋ ਗਏ।

ਗੁਰਦੇਵ ਸਿੰਘ ਅਤੇ ਉਸ ਦੇ ਭਤੀਜੇ ਨੇ ਕਾਫ਼ੀ ਚਿਰ ਉਕਤ ਵਿਅਕਤੀਆਂ ਦੇ ਮਗਰ ਆਪਣਾ ਮੋਟਰਸਾਈਕਲ ਲਗਾ ਕੇ ਪਿੱਛਾ ਕੀਤਾ ਪਰ ਦੋਵੇਂ ਹੀ ਨੌਜਵਾਨ ਚਕਮਾ ਦੇ ਕੇ ਦੌੜ ਗਏ। ਇਸ ਸਬੰਧੀ ਉਨ੍ਹਾਂ ਪੁਲਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਦਿੱਤੀ ਜਿਸ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ

For All Latest Updates

ABOUT THE AUTHOR

...view details