ਅੰਮ੍ਰਿਤਸਰ: ਸਰਹੱਦੀ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਨਾਮੀ ਪਿੰਡ ਜਸਰਾਹੂਰ ਵਿਖੇ ਅੱਜ ਉਸ ਵੇਲੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਆਪਣੇ ਦਿਓਰ ਤੋਂ ਦੁਖੀ ਹੋ ਕੇ ਭਰਜਾਈ ਅਤੇ ਪਿੰਡ ਦੇ ਗ੍ਰੰਥੀ ਵੱਲੋਂ ਖੁਦਕੁਸ਼ੀ ਕਰ ਲਈ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੰਡੀ ਸੈਦਾਂ ਦੇ ਐਸ.ਐਚ.ਓ ਸਬ ਇੰਸਪੈਕਟਰ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਗੁਰਦੁਆਰਾ ਬੋਹਡ਼ੀ ਸਾਹਿਬ ਜਸਰਾਊਰ ਦੇ ਸੇਵਾਦਾਰ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸਾਡੇ ਪਿੰਡ ਵਿਖੇ ਬਤੌਰ ਗ੍ਰੰਥੀ ਸੇਵਾ ਕਰ ਰਹੇ ਬਾਬਾ ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਲੱਖੁਵਾਲ ਨੇ ਮੈਨੂੰ ਪਹਿਲਾਂ ਦੱਸਿਆ ਸੀ ਕਿ ਸੋਨੂੰ ਪੁੱਤਰ ਸਵਰਨ ਸਿੰਘ ਮੇਰੇ ਤੇ ਕਾਫ਼ੀ ਝੂਠੀਆਂ ਤੋਹਮਤਾਂ ਲਗਾ ਕੇ ਜ਼ਲੀਲ ਅਤੇ ਤੰਗ ਪ੍ਰੇਸ਼ਾਨ ਕਰਦਾ ਹੈ।
ਦਿਓਰ ਤੋਂ ਦੁਖੀ ਭਰਜਾਈ ਤੇ ਪਿੰਡ ਦੇ ਗ੍ਰੰਥੀ ਨੇ ਕੀਤੀ ਖੁਦਕੁਸ਼ੀ ਜਿਸ ਤੋਂ ਬਾਅਦ ਮੈਂ ਹੋਰਨਾਂ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਸੋਨੂੰ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਅੱਗੇ ਤੋਂ ਅਜਿਹਾ ਨਹੀਂ ਨਹੀਂ ਕਰਾਂਗਾ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਅੱਜ ਸਵੇਰੇ 10 ਵਜੇ ਬਾਬਾ ਜਗਜੀਤ ਸਿੰਘ ਬਹੁਤ ਉਦਾਸ ਸਨ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਉਕਤ ਵਿਅਕਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਝੂਠੀਆਂ ਤੋਹਮਤਾਂ ਮੇਰੇ ਨਾ ਸਹਿਣ ਯੋਗ ਹਨ ਤੇ ਮੈਂ ਸੋਨੂੰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲੈਣੀ ਹੈ ।ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਬਾਅਦ ਸਮਝਾ ਕੇ ਆਪਣੇ ਘਰ ਚਲੇ ਗਿਆ ਤਾਂ ਥੋੜ੍ਹੀ ਦੇਰ ਬਾਅਦ ਹੀ ਬਾਬਾ ਜਗਜੀਤ ਸਿੰਘ ਨੇ ਮਨਪ੍ਰੀਤ ਸਿੰਘ ਸੋਨੂੰ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਪੀ ਲਈ ਜਿਸ ਕਾਰਨ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ।
ਦਿਓਰ ਤੋਂ ਦੁਖੀ ਭਰਜਾਈ ਤੇ ਪਿੰਡ ਦੇ ਗ੍ਰੰਥੀ ਨੇ ਕੀਤੀ ਖੁਦਕੁਸ਼ੀ ਐਸ.ਐਚ.ਓ ਹਰਪਾਲ ਸਿੰਘ ਸੋਹੀ ਨੇ ਅੱਗੇ ਦੱਸਿਆ ਕਿ ਮਨਪ੍ਰੀਤ ਸਿੰਘ ਸੋਨੂੰ ਤੋਂ ਦੁਖੀ ਹੋ ਕੇ ਅੱਜ ਹੀ ਉਸ ਦੀ ਭਰਜਾਈ ਵੱਲੋਂ ਵੀ ਖੁਦਕੁਸ਼ੀ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕਾ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਦਇਆ ਸਿੰਘ ਵਾਸੀ ਪਿੰਡ ਲੁੱਧੜ ਦੇ ਦੱਸਣ ਅਨੁਸਾਰ ਮਨਪ੍ਰੀਤ ਸਿੰਘ ਉਰਫ ਸੋਨੂੰ ਆਪਣੇ ਭਰਾ ਦੇ ਵਿਦੇਸ਼ ਗਏ ਹੋਣ ਦੇ ਕਾਰਨ ਪਿੱਛੇ ਆਪਣੀਆਂ ਦੋ ਬੇਟੀਆਂ ਤੇ 1 ਬੇਟੇ ਨਾਲ ਪਿੰਡ ਜਸਰਾਊਰ ਵਿਖੇ ਰਹਿ ਰਹੀ ਆਪਣੀ ਭਰਜਾਈ ਨੂੰ ਵੀ ਜ਼ਮੀਨ ਦੀ ਵੰਡ ਨੂੰ ਲੈ ਕੇ ਕਾਫੀ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਜਿਸ ਤੋਂ ਦੁਖੀ ਹੋ ਕੇ ਗੁਰਜੀਤ ਕੌਰ ਉਰਫ ਸੀਤਾ ਨੇ ਅੱਜ ਸ਼ਾਮ ਸਮੇਂ ਆਪਣੇ ਘਰ ਦੀ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।
ਦਿਓਰ ਤੋਂ ਦੁਖੀ ਭਰਜਾਈ ਤੇ ਪਿੰਡ ਦੇ ਗ੍ਰੰਥੀ ਨੇ ਕੀਤੀ ਖੁਦਕੁਸ਼ੀ ਇਹ ਵੀ ਪੜੋ:ਸ਼ਰਮਨਾਕ: ਮਹਿਲਾ ਨੇ ਕੀਤਾ ਨਾਬਾਲਿਗ ਲੜਕੀ ਦਾ ਸਰੀਰਕ ਸ਼ੋਸ਼ਣ, ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ ਮੈਨੂੰ ਪੂਰਾ ਸ਼ੱਕ ਹੈ ਕਿ ਮੇਰੀ ਭੈਣ ਨੇ ਮਨਪ੍ਰੀਤ ਸਿੰਘ ਸੋਨੂੰ ਤੋਂ ਦੁਖੀ ਹੋ ਕੇ ਹੀ ਖੁਦਕੁਸ਼ੀ ਕੀਤੀ ਹੈ I ਐਸਐਚਓ ਸਬ ਇੰਸਪੈਕਟਰ ਹਰਪਾਲ ਸਿੰਘ ਸੋਹੀ ਨੇ ਅੱਗੇ ਦੱਸਿਆ ਕਿ ਖ਼ੁਦਕੁਸ਼ੀ ਦੇ ਇਨ੍ਹਾਂ ਦੋਵਾਂ ਮਾਮਲਿਆਂ ਦੇ ਵਿੱਚ ਗ੍ਰੰਥੀ ਬਾਬਾ ਜਗਜੀਤ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਜਗਜੀਤ ਸਿੰਘ ਦੇ ਬਿਆਨਾਂ ਅਤੇ ਮਹਿਲਾ ਗੁਰਜੀਤ ਕੌਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਲੁੱਧੜ ਦੇ ਬਿਆਨਾਂ ਤੇ ਵੱਖ ਵੱਖ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ