ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚਲਦਿਆਂ ਦੇਸ਼ ਭਰ ’ਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਉਥੇ ਹੀ ਸਰਕਾਰ ਨੇ ਐਲਾਨ ਕੀਤਾ ਸੀ ਕਿ 1 ਮਈ ਤੋਂ 18 ਸਾਲ ਤੋਂ ਉਪਰ ਦੇ ਵਿਅਕਤੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਪਰ ਸੂਬੇ ’ਚ ਵੈਕਸੀਨ ਦੀ ਘਾਟ ਕਾਰਨ ਅਜੇ ਇਹ ਟੀਕਾਕਰਨ ਸ਼ੁਰੂ ਨਹੀਂ ਕੀਤਾ ਗਿਆ। ਜੇਕਰ ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਹਸਪਤਾਲ ’ਚ ਲੋਕ ਵੱਡੀ ਗਿਣਤੀ ’ਚ ਟੀਕੇ ਲਵਾਉਣ ਪਹੁੰਚ ਰਹੇ ਹਨ ਪਰ ਉਹ ਖਾਲੀ ਹੱਥ ਹੀ ਪਰਤ ਰਹੇ ਹਨ, ਜਿਸ ਕਾਰਨ ਉਹਨਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਹ ਵੀ ਪੜੋ: ਵੱਡੀ ਲਾਪਰਵਾਹੀ! ਹੈਦਰਾਬਾਦ ਤੋਂ ਪੰਜਾਬ ਆ ਰਹੇ ਵੈਕਸੀਨ ਦੇ ਕੰਟੇਨਰ ਨੂੰ ਡਰਾਈਵਰ ਵਿਚਾਲੇ ਛੱਡ ਹੋਇਆ ਫਰਾਰ