ਅੰਮ੍ਰਿਤਸਰ: ਜ਼ਿਲ੍ਹੇ ਦੇ ਕੈਂਟ ਇਲਾਕੇ ਦੇ ਕੋਲ ਪੈਂਦੇ ਗਵਾਲਮੰਡੀ ਚੋਕ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਚੋਕ ਦੇ ਵਿੱਚ ਫਲ ਵੇਚਣ ਵਾਲੇ ਰੇਹੜੀ ਵਾਲਿਆਂ ਨਾਲ ਕੁੱਟਮਾਰ ਕੀਤੀ ਤੇ ਜਾਂਦੇ ਸਮੇਂ ਹਵਾਈ ਫਾਇਰ ਵੀ ਕੀਤੇ ਗਏ। ਕੁੱਟਮਾਰ ਕਰਨ ਤੋਂ ਬਾਅਦ ਰੇਹੜੀ ਵਾਲੇ ਜਖਮੀ ਹੋ ਗਏ ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਅੰਮ੍ਰਿਤਸਰ: ਕੇਲੇ ਵਾਲੇ ਨਾਲ ਝਗੜਾ ਹੋਣ ਉਪਰੰਤ ਚੱਲੀ ਗੋਲੀ - ਸਨਸਨੀ ਫੈਲ ਗਈ
ਅੰਮ੍ਰਿਤਸਰ ’ਚ ਕੁਝ ਨੌਜਵਾਨਾਂ ਨੇ ਰੇਹੜੀ ਵਾਲੇ ਨਾਲ ਕੁੱਟਮਾਰ ਕੀਤੀ ਤੇ ਜਾਂਦੇ ਹੋਏ ਹਵਾਈ ਫਾਇਰ ਵੀ ਕੱਢੇ, ਉਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਅੰਮ੍ਰਿਤਸਰ: ਕੇਲੇ ਵਾਲੇ ਨਾਲ ਝਗੜਾ ਹੋਣ ਉਪਰੰਤ ਚੱਲੀ ਗੋਲੀ
ਰੇਹੜੀ ਵਾਲੇ ਨੇ ਦੱਸਿਆ ਕਿ 2 ਦਿਨ ਪਹਿਲਾਂ ਕੋਈ ਸ਼ਰਾਬੀ ਵਿਅਕਤੀ ਰੇਹੜੀ ’ਤੇ ਫਰੂਟ ਖਰੀਦਣ ਲਈ ਆਇਆ ਸੀ ਜਿਸਨੇ ਕੇਲੇ ਲੈਣੇ ਸੀ ਤੇ ਰੇਟ ਜਿਆਦਾ ਸੁਣ ਗਾਲਾਂ ਕੱਢਣ ਲੱਗ ਗਿਆ ਜਿਸ ਦੇ ਚੱਲਦੇ ਰੇਹੜੀ ਵਾਲੇ ਨੇ ਉਸ ਨੂੰ ਧੱਪੜ ਮਾਰ ਦਿੱਤੇ ਤੇ ਅੱਜ ਉਹ ਆਪਣੇ ਨਾਲ ਹੋਰ ਮੁੰਡੇ ਲੈ ਕੇ ਆਇਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।