ਪੰਜਾਬ

punjab

ETV Bharat / city

ਅੰਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਸਰਚ ਅਪ੍ਰੇਸ਼ਨ, ਕਈ ਵਿਅਕਤੀ ਕੀਤੇ ਰਾਊਂਡ ਅੱਪ

ਅੰਮ੍ਰਿਤਸਰ ਪੁਲਿਸ ਵਲੋਂ ਤੜਕਸਾਰ ਸਰਚ ਅਪ੍ਰੈਸ਼ਨ ਕੀਤਾ ਗਿਆ। ਜਿਸ 'ਚ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਵਲੋਂ ਰਾਊਂਡ ਅੱਪ ਕੀਤਾ ਗਿਆ। ਪੁਲਿਸ ਵਲੋਂ ਇਹ ਅਪ੍ਰੇਸ਼ਨ ਮਜੀਠਾ ਰੋਡ ਦੇ ਤੁੰਗ ਇਲਾਕੇ, ਇੰਦਰਾ ਕਲੋਨੀ ਅਤਟ 88 ਫੁੱਟ ਰੋਡ ’ਤੇ ਕੀਤਾ ਗਿਆ। ਪੁਲਿਸ ਵਲੋਂ ਕੀਤੇ ਇਸ ਸਰਚ ਅਪ੍ਰੇਸ਼ਨ ‘ਚ 100 ਦੇ ਕਰੀਬ ਮੁਲਾਜ਼ਮਾਂ ਦੇ ਨਾਲ ਉੱਚ ਅਧਿਕਾਰੀ ਵੀ ਸ਼ਾਮਲ ਸੀ।

By

Published : Feb 26, 2021, 10:54 AM IST

ਤਸਵੀਰ
ਤਸਵੀਰ

ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਵਲੋਂ ਤੜਕਸਾਰ ਸਰਚ ਅਪ੍ਰੈਸ਼ਨ ਕੀਤਾ ਗਿਆ। ਜਿਸ 'ਚ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਵਲੋਂ ਰਾਊਂਡ ਅੱਪ ਕੀਤਾ ਗਿਆ। ਪੁਲਿਸ ਵਲੋਂ ਇਹ ਅਪ੍ਰੇਸ਼ਨ ਮਜੀਠਾ ਰੋਡ ਦੇ ਤੁੰਗ ਇਲਾਕੇ, ਇੰਦਰਾ ਕਲੋਨੀ ਅਤਟ 88 ਫੁੱਟ ਰੋਡ ’ਤੇ ਕੀਤਾ ਗਿਆ। ਪੁਲਿਸ ਵਲੋਂ ਕੀਤੇ ਇਸ ਸਰਚ ਅਪ੍ਰੇਸ਼ਨ ‘ਚ 100 ਦੇ ਕਰੀਬ ਮੁਲਾਜ਼ਮਾਂ ਦੇ ਨਾਲ ਉੱਚ ਅਧਿਕਾਰੀ ਵੀ ਸ਼ਾਮਲ ਸੀ।

ਵੀਡੀਓ

ਪੁਲਿਸ ਵਲੋਂ ਕਈ ਲੋਕਾਂ ਨੂੰ ਰਾਊਂਡ ਅੱਪ ਕੀਤਾ ਗਿਆ, ਜਿਸ 'ਚ ਕਈ ਮਾਮਲਿਆਂ 'ਚ ਲੋੜੀਂਦੇ, ਜਮਾਨਤ ’ਤੇ ਬਾਹਰ ਆਏ ਲੋਕ ਆਦਿ ਸ਼ਾਮਲ ਸਨ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਰਾਊਂਡ ਅੱਪ ਕੀਤੇ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਜਾਵੇਗੀ। ਨਾਲ ਹੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਸ਼ਹਿਰ ‘ਚ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਣ ਲਈ ਇਹ ਅਪ੍ਰੇਸ਼ਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦਾ ਕਹਿਣਾ ਕਿ ਅੱਗੇ ਵੀ ਸ਼ਹਿਰ ਦਾ ਮਾਹੌਲ ਸੁਖਾਵਾਂ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਵੱਚਨਬਧ ਹੈ ਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:ਜਨਗਣਨਾ ਸਬੰਧੀ ਮੋਬਾਇਲ ਐਪਲੀਕੇਸ਼ਨਾਂ ਦੇ ਪ੍ਰੀਖਣ ਲਈ ਪੇਂਡੂ ਖੇਤਰਾਂ ’ਚੋਂ ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਚੋਣ

ABOUT THE AUTHOR

...view details