ਅੰਮ੍ਰਿਤਸਰ:ਅਸੀਂ ਇੱਕੀਵੀਂ ਸਦੀ ਵਿੱਚ ਰਹਿ ਰਹੇ ਹਾਂ, ਤੇ ਦਿਨ ਰਾਤ ਟੈਕਨੋਲਜੀ 'ਚ ਰਹਿੰਦੇ ਹਾਂ। ਪਰ ਸਾਡਾ ਸਮਾਜ ਸਾਰਾ ਅੱਗੇ ਨਹੀਂ ਹੈ। ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ,ਜੋ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਤਰ੍ਹਾਂ ਹੀ ਅਜਨਾਲਾ(Ajnala) ਦੇ ਪਿੰਡ ਹਰੜ ਖੁਰਦ ਦੇ ਰਹਿਣ ਵਾਲੇ ਮਾਂ ਪੁੱਤ ਜਿਸ ਘਰ ਵਿੱਚ ਰਹਿ ਰਹੇ ਹਨ।
ਉਸ ਦੇ ਹਾਲਾਤ ਬਹੁਤ ਜ਼ਿਆਦਾ ਬਦਤਰ ਹਨ, ਘਰ ਦੀਆਂ ਛੱਤਾਂ ਡਿੱਗਣ ਵਾਲੀਆਂ ਹਨ ਅਤੇ ਉਨ੍ਹਾਂ ਨੂੰ ਬਾਲਿਆਂ ਦੀ ਮੱਦਦ ਨਾਲ ਖੜ੍ਹਾ ਕੀਤਾ ਹੈ। ਇਸ ਮਾਂ ਪੁੱਤ ਤੇ ਕੁਦਰਤ ਦੀ ਐਸੀ ਮਾਰ ਪਈ ਹੈ, ਕਿ ਬੱਚੇ ਅਭਿਜੋਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ, ਕਿ ਉਨ੍ਹਾਂ ਦੇ ਘਰ ਵਿੱਚ ਖਾਣ ਪੀਣ ਦਾ ਵੀ ਕੋਈ ਸਾਧਨ ਨਹੀਂ ਹੈ।
ਪਰਿਵਾਰ ਮਦਦ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਐੱਨਆਰਆਈ(NRI) ਵੀਰਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਦੀ ਮਦਦ ਹੋ ਸਕੇ ਤਾਂ ਕਿ ਇਹ ਵੀ ਚੰਗੀ ਜਿੰਦਗੀ ਬਤੀਤ ਕਰ ਸਕਣ।