ਅੰਮ੍ਰਿਤਸਰ :ਟੋਕਿਓ ਉਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤੀ ਹਾਕੀ ਟੀਮ ਚੌਥੇ ਨੰਬਰ 'ਤੇ ਰਹੀ। ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ ਗੁਰਜੀਤ ਕੌਰ ਨੂੰ ਪੰਜਾਬ 'ਚ ਸਰਕਾਰ ਤੇ ਲੋਕਾਂ ਵੱਲੋਂ ਸਨਮਾਨ ਤੇ ਵਧਾਈਆਂ ਮਿਲ ਰਹੀਆਂ ਹਨ।
ਲੋਕ ਨਿਰਮਾਣ ਵਿਭਾਗ ਵੱਲੋਂ ਅਜਨਾਲਾ ਤੋਂ ਮਿਆਦੀਆਂ ਜਾਣ ਵਾਲੀ ਸੜਕ ਦਾ ਨਾਂਅ ਗੁਰਜੀਤ ਕੌਰ ਦੇ ਨਾਂਅ 'ਤੇ ਰੱਖਣ ਦੀ ਤਜ਼ਵੀਜ ਕੀਤੀ ਗਈ ਹੈ। ਇਸ ਸਬੰਧੀ ਇੱਕ ਸੂਚਨਾ ਪੱਤਰ ਵੀ ਸਾਹਮਣੇ ਆਇਆ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਨੇ ਇੰਡੀਆ ਗੇਟ ਤੋਂ ਅਟਾਰੀ ਤੱਕ ਜਾਂਦੇ ਨੈਸ਼ਨਲ ਹਾਈਵੇ ਦਾ ਨਾਂਅ ਪੁਰਸ਼ ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਦੇ ਨਾਂਅ 'ਤੇ ਰੱਖਣ ਦੀ ਤਜਵੀਜ਼ ਕੀਤੀ ਹੈ।