ਪੰਜਾਬ

punjab

ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹੈ ਇਰੀਗੇਸ਼ਨ ਵਿਭਾਗ

By

Published : Jul 13, 2022, 12:04 PM IST

ਅੰਮ੍ਰਿਤਸਰ ’ਚ ਇਰੀਗੇਸ਼ਨ ਵਿਭਾਗ ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹਾ ਹੈ। ਪੜੋ ਪੂਰੀ ਖ਼ਬਰ...

ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹੈ ਇਰੀਗੇਸ਼ਨ ਵਿਭਾਗ
ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹੈ ਇਰੀਗੇਸ਼ਨ ਵਿਭਾਗ

ਅੰਮ੍ਰਿਤਸਰ:ਮੌਨਸੂਨ ਦਿਨਾਂ ਦੇ ਚੱਲਦੇ ਹੋਏ ਜਿੱਥੇ ਇੱਕ ਪਾਸੇ ਹਿਮਾਚਲ ਪ੍ਰਦੇਸ਼ ‘ਚ ਪਹਾੜੀ ਖੇਤਰਾਂ (Mountainous areas in Himachal Pradesh) ਦੇ ਵਿੱਚ ਪੈ ਰਹੀ ਬੇਤਹਾਸ਼ਾ ਬਾਰਸ਼ ਕਾਰਨ ਉਪਰੀ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ, ਤਾਂ ਇਸ ਦੇ ਨਾਲ ਹੀ ਹੇਠਾਂ ਮੈਦਾਨੀ ਇਲਾਕਿਆਂ ਦੇ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਵੱਧ ਘੱਟ ਰਿਹਾ ਹੈ। ਉਧਰ ਇਰੀਗੇਸ਼ਨ ਵਿਭਾਗ (Department of Irrigation) ਵੱਲੋਂ ਹੜ੍ਹ ਮੌਕੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਦਾਅਵੇ ਉਦੋਂ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ, ਜਦੋਂ ਵਿਭਾਗ ਸਟਾਫ਼ ਦੀ ਕਮੀ ਦੇ ਨਾਲ ਜੂਝਦਾ ਹੋਇਆ ਨਜ਼ਰ ਆ ਰਿਹਾ ਹੈ।

ਗੱਲ ਜੇਕਰ ਬਿਆਸ ਦਰਿਆ ਦੀ ਕਰੀਏ ਤਾਂ ਇੱਥੇ ਖ਼ਸਤਾ ਹਾਲ ਕਮਰੇ ਦੇ ਵਿੱਚ ਵਕਤ ਕੱਟ ਕੇ ਇੱਕ ਹੀ ਗੇਜ ਰੀਡਰ (Gauge reader) 24 ਘੰਟੇ ਜੰਗਲੀ ਜਾਨਵਰਾਂ (Wild animals) ਦੇ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਅ ਰਿਹਾ ਹੈ। ਗੱਲਬਾਤ ਦੌਰਾਨ ਗੇਜ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਉਹ 24 ਘੰਟੇ ਡਿਊਟੀ ਨਿਭਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਮੇਂ ਕਾਫ਼ੀ ਖ਼ਰਾਬ ਹੈ, ਬੀਤੇ ਦਿਨੀਂ ਅਣਜਾਣ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਕਮਰੇ ਦੀ ਖਿੜਕੀ ਦੀ ਜਾਲੀ ਵਢ ਦਿੱਤੀ ਗਈ ਸੀ ਅਤੇ ਇੱਥੇ ਜੇਕਰ ਬੰਦੇ ਨੀ ਕੁਝ ਹੋ ਵੀ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ।

ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹੈ ਇਰੀਗੇਸ਼ਨ ਵਿਭਾਗ

ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨੂੰ ਸਵੇਰੇ ਸ਼ਾਮ ਪਾਣੀ ਦੇ ਪੱਧਰ ਤੋੋਂ ਜਾਣੂੰ ਕਰਵਾਉਣਾ ਉਨ੍ਹਾਂ ਦਾ ਕੰਮ ਹੈ ਅਤੇ ਅਜਿਹੇ ਮਾਹੌਲ ਵਿੱਚ ਰਾਤ ਨੂੰ ਜੰਗਲੀ ਜਾਨਵਰ ਵੀ ਇੱਥੇ ਫਿਰਦੇ ਰਹਿੰਦੇ ਹਨ।ਉਨ੍ਹਾਂ ਦਸਿਆ ਕਿ ਉਹ ਪਿਛਲੇ ਕਰੀਬ 3 ਸਾਲ ਤੋਂ ਡਿਊਟੀ ਨਿਭਾਆ ਰਹੇ ਹਨ ਅਤੇ ਉਸ ਤੋਂ ਪਹਿਲਾਂ ਸਮੇਂ ਦੀ ਬੋਟਮੈਨ ਦੀ ਪੋਸਟ ਖਾਲੀ ਪਈ ਹੈ। ਉਨ੍ਹਾਂ ਵਿਭਾਗ ਨੂੰ ਮੰਗ ਕੀਤੀ ਕਿ ਦਿਨ ਵੇਲੇ ਤਾਂ ਸਮਾਂ ਲੰਘ ਜਾਂਦਾ ਹੈ, ਪਰ ਰਾਤ ਵੇਲੇ ਇਕੱਲੇ ਮੁਸ਼ਕਿਲ ਹੁੰਦੀ ਹੈ, ਜਿਸ ਲਈ ਹੋਰ ਕੁਝ ਘਟੋ ਘੱਟ ਰਾਤ ਲਈ ਇਕ ਮੁਲਾਜ਼ਮ ਨਾਲ ਜਰੂਰ ਦਿੱਤਾ ਜਾਵੇ।

ਇਰੀਗੇਸ਼ਨ ਵਿਭਾਗੀ ਸੂਤਰਾਂ ਨਾਲ ਗੱਲਬਾਤ ‘ਤੇ ਪਤਾ ਚਲਿਆ ਹੈ ਕਿ ਬੀਤੇ ਸਾਲ ਦੌਰਾਨ ਕੁਝ ਮੁਲਾਜ਼ਮ ਸੇਵਾ ਮੁਕਤ ਹੋਏ ਸਨ, ਪਰ ਉਨ੍ਹਾਂ ਦੀ ਥਾਂ ਨਵੀਂ ਭਰਤੀ ਨਾ ਹੋਣ ਕਾਰਨ ਵੀ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਅਨੁਸਾਰ ਵਿਭਾਗ ਦੀਆਂ ਕੁਝ ਸਾਈਡ ‘ਤੇ ਅਜਿਹੀ ਦਿੱਕਤ ਹੈ, ਪਰ ਜਦੋਂ ਤੱਕ ਨਵੀਂ ਭਰਤੀ ਨਹੀਂ ਹੁੰਦੀ ਉਦੋਂ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਬਿਆਸ ਦਰਿਆ 'ਤੇ 24 ਘੰਟੇ ਇੱਕ ਹੀ ਗੇਜ਼ ਰੀਡਰ ਨਾਲ ਕੰਮ ਚਲਾ ਰਿਹੈ ਇਰੀਗੇਸ਼ਨ ਵਿਭਾਗ

ਇਹ ਵੀ ਪੜ੍ਹੋ:ਪੰਜਆਬ ’ਚ ਖਤਮ ਹੁੰਦਾ ਜਾ ਰਿਹੈ ਪੀਣਯੋਗ ਪਾਣੀ !, ਇਕਲੌਤੇ ਸੂਬੇ ਚ ਚੱਲਦੀ ਹੈ ਕੈਂਸਰ ਰੇਲ, ਦੇਖੋ ਵਿਸ਼ੇਸ਼ ਰਿਪੋਰਟ...

ABOUT THE AUTHOR

...view details