ਅੰਮ੍ਰਿਤਸਰ: 75ਵੇਂ ਆਜ਼ਾਦੀ ਦਿਵਸ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਪਰੇਡ ਦੀ ਸਲਾਮੀ ਲਈ ਗਈ।
ਇਹ ਵੀ ਪੜੋ: Independence Day: ਦੇਸ਼ ਭਰ ’ਚੋਂ ਮਿਲ ਰਹੀਆਂ ਹਨ ਵਧਾਈਆਂ
ਪੰਜਾਬੀਆਂ ਨੇ ਦਿੱਤੀਆਂ ਸਭ ਤੋਂ ਵੱਧ ਕੁਰਬਾਨੀਆਂ
ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਲਈ ਸੈਂਕੜੇ ਲੋਕਾਂ ਵੱਲੋਂ ਕੁਰਬਾਨੀਆਂ ਦਿੱਤੀਆਂ ਸਨ, ਫਿਰ ਕੀਤੇ ਜਾ ਕੇ ਆਜ਼ਾਦੀ ਮਿਲੀ ਸੀ। ਉਹਨਾਂ ਨੇ ਕਿਹਾ ਕਿ ਸਭ ਤੋਂ ਜਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।
ਸ਼ਹੀਦਾਂ ’ਚ ਯਾਦ ਵਿੱਚ ਬਣੇਗਾ ਮੈਮੋਰੀਅਲ
ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਮੈਮੋਰੀਅਲ ਬਣਗੇ, ਇਹ ਮੈਮੋਰੀਅਲ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੇਗਾ ਜਿਹੜੇ ਕਾਲੇ ਪਾਣੀ ਦੀ ਸਜਾ ਕੱਟਦੇ ਸ਼ਹੀਦ ਹੋ ਗਏ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਕਾਰਨ ਹੀ ਆਜ਼ਾਦੀ ਮਨਾ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਹਿੰਦੂਸਤਾਨ ਦਾ ਦੁਨੀਆਂ ਵਿੱਚ ਬੜਾ ਉਚਾ ਨਾਮ ਹੈ।
ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਜਿਨ੍ਹਾਂ ਜਿਲ੍ਹਿਆਂਵਾਲਾ ਬਾਗ ਦੇ ਲਈ ਕੁਰਬਾਨੀਆਂ ਦਿੱਤੀਆਂ ਤੇ ਹੋਰ ਵੀ ਬਹੁਤ ਸਾਰੇ ਲੋਕ ਮਾਰੇ ਗਏ। ਉਹਨਾਂ ਨੇ ਕਿਹਾ ਕਿ ਅਸੀਂ ਜਿਲ੍ਹਿਆਂਵਾਲਾ ਬਾਗ ਦੀ ਯਾਦਗਾਰ ਬਣਾਈ ਹੈ ਤੇ 488 ਲੋਕਾਂ ਬਾਰੇ ਪਤਾ ਲੱਗਾ ਹੈ, ਬਾਕੀ ਹੋਰ ਰਿਸਰਚ ਕੀਤਾ ਜਵੇਗਾ ਕਿ ਕੋਈ ਵੀ ਸ਼ਹੀਦ ਰਹਿ ਨਾ ਜਾਵੇ।
ਪਾਕਿਸਤਾਨ ’ਤੇ ਨਿਸ਼ਾਨੇ
ਉਹਨਾਂ ਨੇ ਕਿਹਾ ਕਿ 1947 ਦੀ ਲੜਾਈ ਵਿੱਚ ਕਸ਼ਮੀਰ ਵਿੱਚ ਪੰਜਾਬੀ ਸ਼ਹੀਦ ਹੋਏ, ਸਾਰੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਆਜ਼ਾਦੀ ਪਿੱਛੇ ਕੁਰਬਾਨੀਆਂ ਦਿੱਤੀਆਂ। ਸਾਡਾ ਗੁਆਂਢੀ ਮੁਲਖ ਹਰ ਸਮੇਂ ਹੇਰਾਫੇਰੀ ਕਰਨ ਲਈ ਗੁਰੇਜ਼ ਨਹੀਂ ਕਰਦਾ, ਕਦੇ ਡਰੋਨ ਰਾਹੀ ਨਸ਼ਾ, ਕਦੇ ਹਥਿਆਰ ਭੇਜੇ ਜਾਂਦੇ ਹਨ, ਅਸੀਂ ਗੜਬੜ ਨਹੀਂ ਹੋਣ ਦੇਣੀ। ਉਹਨਾਂ ਨੇ ਕਿਹਾ ਕਿ ਬੀਐਸਐਫ ਤੇ ਪੁਲਿਸ ਏਜੰਸੀਆਂ ਪੂਰੀ ਤਰਾਂ ਅਲਰਟ ਹਨ।