ਅੰਮ੍ਰਿਤਸਰ: ਬੀਤੇ ਦਿਨੀ ਇਸਾਈ ਗਿਰਜਾਘਰਾ ਦੀ ਹੋਈ ਭੰਨਤੋੜ (Vandalism of the Christian church) ਅਤੇ ਆਏ ਦਿਨ ਹੋ ਰਹੀ ਹੈ। ਇਸ ਦੇ ਨਾਲ ਹੀ, ਸਿੱਖ ਜਥੇਬੰਦੀਆਂ ਅਤੇ ਇਸਾਈ ਮਿਸ਼ਨਰੀ ਦੇ ਲੋਕਾਂ ਵਿਚ ਝੜਪ ਅਤੇ ਪਵਿਤਰ ਇਸਾਈ ਧਰਮ ਸੰਬਧੀ ਹੋ ਰਹੇ ਕੁੜ ਪ੍ਰਚਾਰ ਵਰਗੇ ਮੁੱਦਿਆਂ ਉੱਤੇ ਅੱਜ ਅੰਮ੍ਰਿਤਸਰ ਤੋ ਬਿਸ਼ਪ ਪੀ ਕੇ ਸਮਾਨਤਾ ਰਾਉ ਅਤੇ ਜਲੰਧਰ ਤੋ ਬਿਸ਼ਨ ਐਨਜਿਲੋ ਗਰੇਸ਼ਿਆ ਵਲੋਂ ਆਪਣੇ ਪ੍ਰਚਾਰਕਾਂ ਨਾਲ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਇਕ ਮੀਟਿੰਗ ਕਰਦੇ ਹੋਏ ਹਾਲਾਤਾਂ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ।
ਜਿਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਤੋ ਬਿਸ਼ਪ ਪੀ ਕੇ ਸਮਾਨਤਾ ਰਾਉ ਅਤੇ ਜਲੰਧਰ ਤੋ ਬਿਸ਼ਪ ਐਨਜੈਲੌ ਗਰੇਸਿਆ ਨੇ ਦੱਸਿਆ ਕਿ ਇਸਾਈ ਧਰਮ ਨੂੰ ਲੈ ਕੇ ਕੁਝ ਲੋਕਾਂ ਵਲੋਂ ਕੀਤਾ ਜਾ ਰਿਹਾ ਗ਼ਲਤ ਪ੍ਰਚਾਰ ਅਤੇ ਧਰਮ ਦੇ ਨਾਮ ਉੱਤੇ ਹੋ ਰਹੀ ਹਿੰਸਾ ਸੰਬਧੀ ਅੱਜ ਬੁੱਧਵਾਰ ਨੂੰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਫਤਰ ਵਿਚ ਪਹੁੰਚੇ। ਗਿਆਨੀ ਹਰਪ੍ਰੀਤ ਸਿੰਘ ਨਾਲ ਇਕ ਮੀਟਿੰਗ ਕਰ ਇਨ੍ਹਾਂ ਮਸਲਿਆਂ ਸੰਬਧੀ ਮਿਲ ਜੁਲ ਕੇ ਕੰਮ ਕਰਨ ਸੰਬਧੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਸ ਦੇ ਚੱਲਦੇ, ਹੁਣ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਸੰਬਧੀ ਅਸੀ ਇਕ ਦੁਜੇ ਨਾਲ ਵਿਚਾਰ ਵਟਾਂਦਰਾ ਕਰ ਸਹਿਮਤੀ ਨਾਲ ਇਸ ਗ਼ਲਤ ਪ੍ਰਚਾਰ ਸੰਬਧੀ ਵਿਚਾਰ ਵਟਾਂਦਰਾ ਕਰ ਕੰਮ ਕਰਾਂਗੇ।
ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤੰਤਰ ਦੇਸ਼ ਹੈ ਜਿਸ ਵਿਚ ਰਹਿੰਦਿਆਂ ਹਰ ਇਕ ਨੂੰ ਆਪਣਾ ਧਰਮ ਮੰਨਣ ਦੀ ਪੂਰੀ ਅਜਾਦੀ ਹੈ ਅਤੇ ਹਰ ਇਕ ਬੰਦਾ ਆਪਣੇ ਧਰਮ ਸੰਬਧੀ ਪ੍ਰਚਾਰ ਕਰ ਸਕਦਾ ਹੈ। ਪਰ, ਲੋਕਾਂ ਨੂੰ ਵਹਿਮਾਂ ਵਿੱਚ ਪਾ ਕੇ ਉਨ੍ਹਾਂ ਨੂੰ ਗੁਮਰਾਹ ਕਰਨਾ ਇਹ ਇਸਾਈ ਧਰਮ ਦਾ ਹਿੱਸਾ ਨਹੀ ਹੈ। ਇਸ ਦੇ ਚੱਲਦੇ ਅਸੀਂ ਇਸ ਗ਼ਲਤ ਪ੍ਰਚਾਰ ਦੇ ਵਿਰੋਧ ਵਿਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਇਕਜੁਟ ਹੋ ਕੰਮ ਕਰਾਂਗੇ।