ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਬੰਦ ਹੋਏ ਸਕੂਲ ਇੱਕ ਵਾਰ ਫਿਰ ਤੋਂ ਰੋਣਕ ਮੁੜ ਆਈ ਹੈ ਤੇ ਸੂਬਾ ਸਰਕਾਰ ਦੇ ਆਦੇਸ਼ਾਂ ਮੁਤਾਬਿਕ 7 ਜਨਵਰੀ ਤੋਂ ਸਕੂਲ ਖ਼ੁਲ੍ਹ ਗਏ ਹਨ ਪਰ ਇਸ ਦੌਰਾਨ ਸਕੂਲਾਂ ਵਿੱਚ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦਿਆਂ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਸਰਕਾਰੀ ਸਕੂਲ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਪੁਖ਼ਤਾ ਪ੍ਰਬੰਧ ਕਰ ਲਈ ਕੀਤੇ ਗਏ ਹਨ।
ਕੋਰੋਨਾ ਕਾਲ ਤੋਂ ਬਾਅਦ ਸਕੂਲ ਖੁੱਲ੍ਹਣ 'ਤੇ ਪ੍ਰਸ਼ਾਸਨ ਨੇ ਕੀਤੇ ਪੁਖਤਾ ਪ੍ਰਬੰਧ - ਹੱਥ ਸੇਨੀਟਾਈਜ਼
ਕੋਰੋਨਾ ਕਾਲ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਕੂਲ ਪ੍ਰਸਾਸ਼ਨ ਵੱਲੋਂ ਮਹਾਮਾਰੀ ਤੋਂ ਬਚਾਅ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਜਿਸ ਲਈ ਇੱਕ ਵਿਅਕਤੀ ਸਕੂਲ ਦੇ ਗੇਟ ਅੱਗੇ ਖਿਲਾਰਿਆ ਗਿਆ ਹੈ ਜੋ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖ਼ਲ ਹੋਣ ਸਮੇਂ ਉਨ੍ਹਾਂ ਦੇ ਹੱਥ ਸੇਨੀਟਾਈਜ਼ ਕਰਾਉਣਗੇ ਤੇ ਉਹਨਾਂ ਦਾ ਟੈਂਪਰੇਚਰ ਚੈੱਕ ਕਰ ਕੇ ਉਨ੍ਹਾਂ ਨੂੰ ਅੱਗੇ ਕਲਾਸਾਂ ਵੱਲ ਭੇਜਣਗੇ।
ਸਕੂਲ ਪ੍ਰਿੰਸੀਪਲ ਮਨਮੀਤ ਕੌਰ ਨੇ ਦੱਸਿਆ ਕਿ ਅੱਜ ਬੱਚਿਆਂ ਦੇ ਮਾਪਿਆਂ ਨਾਲ ਸਕੂਲ ਟੀਚਰਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਸ ਮੀਟਿੰਗ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਸਮਝਾਇਆ ਜਾਵੇਗਾ ਕਿ ਕਿਸ ਤਰ੍ਹਾਂ ਨਾਲ ਬੱਚਿਆਂ ਨੂੰ ਕਲਾਸਾਂ ਵਿੱਚ ਪੜ੍ਹਾਈ ਕਰਵਾਈ ਜਾਏਗੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ 'ਚ ਸਕੂਲ ਖੁਲਣ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।