ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਭਾਰਤ ਸਰਕਾਰ ਵੱਲੋਂ ਘਰਾਂ ਨੂੰ ਸਪਲਾਈ ਕਰਨ ਲਈ ਵਿਛਾਈ ਗਈ ਗੈਸ ਪਾਈਪ ਲਾਇਨ ਵਿੱਚ ਭਿਆਨਕ ਅੱਗ (fire engulfs gas pipeline) ਲੱਗ ਗਈ। ਇਹ ਘਟਨਾ ਥਾਣਾ ਵੇਰਕਾ ਖੇਤਰ ਦੇ ਇਲਾਕੇ ਅਜੀਤ ਨਗਰ ਨਜ਼ਦੀਕ ਵਾਪਰੀ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਇਹ ਅੱਗ ਰਿਹਾਇਸ਼ੀ ਇਲਾਕੇ ਚੋਂ ਕਾਫ਼ੀ ਦੂਰ ਖੇਤਾ 'ਚ ਹੋਣ ਕਾਰਣ ਕਿਸੇ ਕਿਸਮ ਦਾ ਜਾਨੀ ਮਾਲੀ ਨੁਕਸਾਨ ਹੋਣੋ ਬਚ ਗਿਆ।
ਇਹ ਵੀ ਪੜੋ:ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ
ਦੱਸ ਦਈਏ ਕਿਸ਼ਾਮ 6:30 ਵਜੇ ਦੇ ਕਰੀਬ ਵੇਰਕਾ ਦੇ ਬਾਹਰਵਾਰ ਖੇਤਾ 'ਚ ਵਿਛਾਈ ਗੈਸ ਪਾਈਪ ਲਾਈਨ ਦੇ ਆਖਰੀ ਹਿੱਸੇ 'ਚ ਅਚਾਨਕ ਅੱਗ ਦੀਆਂ ਲਪਟਾ ਨਿਕਦੀਆਂ ਵੇਖ ਨਜ਼ਦੀਕੀ ਇਲਾਕੇ ਮੋਹਨ ਨਗਰ ਦੇ ਵਸਨੀਕਾਂ ਨੇ ਸਮਝਿਆ ਕਿ ਸ਼ਾਈਦ ਕੂੜੇ ਦੇ ਢੇਰ ਨੂੰ ਕਿਸੇ ਨੇ ਅੱਗ ਲਗਾਈ ਹੈ, ਪਰ ਲਪਟਾ ਅਸਮਾਨ ਵੱਲ ਵੱਧਦੀਆਂ ਵੇਖ ਮੋਹਨ ਨਗਰ ਵਾਸੀ ਇੱਕ ਦੁਕਾਨਦਾਰ ਨੌਜਵਾਨ ਸਲਮਾਨ ਖਾਨ ਪੁੱਤਰ ਨੂਰ ਸਲਾਮ ਅਹਿਮਦ ਨੇ ਮੌਕੇ ’ਤੇ ਪਹੁੰਚਕੇ ਜਮੀਨ ਅੰਦਰੋਂ ਅੱਗ ਬਾਹਰ ਆਉਂਦੀ ਵੇਖ ਅੱਗ ਬੁਝਾਊ ਅਮਲੇ ਨੂੰ ਜਾਣਕਾਰੀ ਦਿੱਤੀ।