ਅੰਮ੍ਰਿਤਸਰ: ਜ਼ਿਲ੍ਹੇ ’ਚ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਕੂਲ ਚ ਏਸੀ ਦੇ ਸ਼ਾਰਟ ਸਰਕਟ ਕਾਰਨ ਸਕੂਲ ਚ ਅੱਗ ਲੱਗ ਗਈ। ਜਿਸ ’ਤੇ ਸਕੂਲ ਪ੍ਰਬੰਧਕਾਂ ਵੱਲੋਂ ਸਮੇਂ ਸਿਰ ਅੱਗ ਤੇ ਕਾਬੂ ਪਾਇਆ ਗਿਆ। ਦੱਸ ਦਈਏ ਕਿ ਜਿਸ ਸਮੇਂ ਇਹ ਅੱਗ ਲੱਗੀ ਸੀ ਉਸ ਸਮੇਂ ਸਕੂਲ ਚ ਕਾਫੀ ਗਿਣਤੀ ਚ ਵਿਦਿਆਰਥੀ ਸਕੂਲ ਚ ਮੌਜੂਦ ਸੀ।
ਮਾਮਲੇ ਸਬੰਧੀ ਸਕੂਲ ਦੇ ਪ੍ਰਿੰਸੀਪਲ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਕਲਾਸ ਚ ਏਸੀ ਦੇ ਨੇੜੇ ਧੂੰਆ ਨਿਕਲਣ ਨਾਲ ਇਹ ਅੱਗ ਲੱਗੀ ਸੀ। ਸੁਪਰਵਾਈਜਰ ਅਤੇ ਅਧਿਆਪਕ ਦੀ ਹੁਸ਼ਿਆਰੀ ਦੇ ਨਾਲ ਮੌਕੇ ਤੇ ਅੱਗ ਨੂੰ ਵਧਣ ਤੋਂ ਰੋਕਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।