ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਤਮਸਤਕ ਹੋਣ ਲਈ ਪਹੁੰਚੇ, ਜਿਥੇ ਸ਼੍ਰੋਮਣੀ ਪ੍ਰਬੰਧਰ ਕਮੇਟੀ (Shiromani Gurdwara Parbandhak Committee) ਵੱਲੋਂ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਪਲਾਜਾ ਦੇ ਬਾਹਰ ਸੰਗਤਾਂ ਲਈ ਫ੍ਰੀ ਕੋਵਿਡ ਵੈਕਸੀਨ (Covid vaccine) ਦੀ ਸ਼ੁਰੂਆਤ ਕੀਤੀ ਗਈ ਹੈ।
‘ਕੇਂਦਰ ’ਤੇ ਸੂਬਾ ਸਰਕਾਰ ਭੁੱਲੀਆਂ ਆਪਣਾ ਫਰਜ਼’ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਕੰਪਲੈਕਸ ਵਿੱਚ 53 ਲੱਖ ਰੁਪਏ ਲਗਾਕੇ ਕੋਵਿਡ ਵੈਕਸੀਨ (Covid vaccine) ਦਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਜ 250 ਦੇ ਕਰੀਬ ਸੰਗਤਾਂ ਨੂੰ ਕੋਵਿਡ ਵੈਕਸੀਨ (Covid vaccine) ਲਗਾਈ ਜਾ ਰਹੀ ਹੈ ਅਤੇ ਕੁਲ 1000 ਦੇ ਕਰੀਬ ਵੈਕਸੀਨ (Covid vaccine) ਮੰਗਵਾਈ ਗਈ ਹੈ ਜੋ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਨੂੰ ਫ੍ਰੀ ਲਗਾਈ ਜਾਵੇਗੀ।
ਇਹ ਵੀ ਪੜੋ: Coronavirus: 'ਆਪ' ਨੇ ਕੋਵਿਡ ਹੈਲਪਲਾਈਨ ਨੰਬਰ ਕੀਤਾ ਜਾਰੀ
ਉਨ੍ਹਾਂ ਨੇ ਕਿਹਾ ਕਿ ਕੇਂਦਰ (Central Government) ਅਤੇ ਸੂਬਾ ਸਰਕਾਰਾਂ ਕੋਲ ਕੋਵਿਡ ਵੈਕਸੀਨ (Covid vaccine) ਸੰਬੰਧੀ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਥੇ ਮਹਾਰਾਸ਼ਟਰ ਦੇ ਨਿਗਮ ਪ੍ਰਸ਼ਾਸਨ ਵੱਲੋਂ 600 ਕਰੋੜ ਰੁਪਏ ਦਾ ਚੈਕ ਦੇ ਕੇ ਵੈਕਸੀਨ (Covid vaccine) ਬੁੱਕ ਕਰਵਾਈ ਗਈ ਹੈ, ਪਰ ਪੰਜਾਬ ਸਰਕਾਰ (Government of Punjab) ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਜਿਥੋਂ ਸੂਬਾ ਸਰਕਾਰ ਦੀ ਨੀਯਤ ਸਾਹਮਣੇ ਆ ਰਹੀ ਹੈ ਕੀ ਉਹ ਕੋਵਿਡ ਸੰਬੰਧੀ ਕੁੱਝ ਕਰਨਾ ਨਹੀਂ ਚਾਹੁੰਦੀ। ਕੋਵਿਡ ਵੈਕਸੀਨ (Covid vaccine) ਖਰੀਦਣ ਲਈ ਹੋੜ ਲੱਗੀ ਹੋਈ ਹੈ, ਜੋ ਪਿਹਲਾਂ ਚੈਕ ਭੇਜ ਰਿਹਾ ਹੈ ਉਸ ਨੂੰ ਮਿਲ ਰਹੀ ਹੈ, ਪਰ ਸੂਬੇ ਦੀ ਕਾਂਗਰਸ ਸਰਕਾਰ ਕੇਂਦਰ ਸਰਕਾਰ ਦੇ ਮੂੰਹ ਵੱਲ ਵੇਖ ਰਹੀ ਹੈ ਕਿ ਕੋਵਿਡ ਵੈਕਸੀਨ (Covid vaccine) ਭੇਜਣ ਦਾ ਇੰਤਜ਼ਾਰ ਕਰ ਰਹੀ ਹੈ, ਪਰ ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਵੈਕਸੀਨ (Covid vaccine) ਖੁਦ ਖਰੀਦਣ ਲਵੇ।
ਉਹਨਾਂ ਨੇ ਕਿਹਾ ਕਿ ਸੂਬੇ ਸਰਕਾਰ ਕੋਵਿਡ ਮਹਾਂਮਾਰੀ ਪ੍ਰਤਿ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਬਾਦਲ ਨੇ ਕੇਂਦਰ ਸਰਕਾਰ ਦੇ ਉਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਂਦਰ ਸਰਕਾਰ ਕੋਵਿਡ ਵੈਕਸੀਨ (Covid vaccine) ਤੋਂ ਵੀ ਪੈਸੇ ਕਮਾਉਣ ਲਈ ਸੋਚ ਰਹੀ ਹੈ, ਜਿਹੜੀ ਦਵਾਈ ਅਸੀਂ ਲੋਕਾਂ ਨੂੰ ਫ੍ਰੀ ਲਗਵਾਉਣ ਲਈ ਖਰੀਦ ਰਹੇ ਹਾਂ, ਉਥੇ ਵੀ ਸਰਕਾਰ ਜੀ ਐੱਸ ਟੀ ਲਗਾ ਪੈਸੇ ਕਮਾ ਰਹੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ (Central Government) ਨੂੰ ਘੱਟੋ-ਘੱਟ ਮਹਾਂਮਾਰੀ ਦੇ ਸਮੇਂ ਤੇ ਕੋਵਿਡ ਵੈਕਸੀਨ (Covid vaccine) ਤੋਂ ਜੀ ਐਸ ਟੀ ਹਟਾਉਣੀ ਚਾਹੀਦੀ ਹੈ।
ਇਹ ਵੀ ਪੜੋ: Covid-19: Corona Virus ਨੂੰ ਹਲਕੇ ’ਚ ਲੈਣ ਵਾਲੇ ਦੇਖਣ ਇਹ ਖ਼ਬਰ...