ਪੰਜਾਬ

punjab

ETV Bharat / city

ਅੰਮ੍ਰਿਤਸਰ ਦੋਹਰੇ ਖ਼ੁਦਕੁਸ਼ੀ ਮਾਮਲੇ 'ਚ ਸਬ ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ - ਅੰਮ੍ਰਿਤਸਰ ਦਿਹਾਤੀ ਪੁਲਿਸ

ਸੁਨਿਆਰੇ ਵਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਸੁਖਬੀਰ ਕੌਰ ਦੇ ਖ਼ੁਦਕੁਸ਼ੀ ਮਾਮਲੇ 'ਚ ਲੰਮੇ ਸਮੇਂ ਤੋਂ ਫ਼ਰਾਰ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੰਦੀਪ ਨੂੰ ਹਰਗੋਬਿੰਦਪੁਰ ਨੇੜਲੇ ਪਿੰਡ ਧੀਰੋਵਾਲ ਬੇਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਧਰੁਵ ਦਹੀਆ ਨੇ ਸਾਂਝੀ ਕੀਤੀ ਹੈ।

ਦੋਹਰਾ ਖ਼ੁਦਕੁਸ਼ੀ ਮਾਮਲਾ
ਦੋਹਰਾ ਖ਼ੁਦਕੁਸ਼ੀ ਮਾਮਲਾ

By

Published : Oct 23, 2020, 3:00 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਨਵਾਂ ਪਿੰਡ ਦੇ ਵਾਸੀ ਸੁਨਿਆਰੇ ਵਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਸੁਖਬੀਰ ਕੌਰ ਦੇ ਖ਼ੁਦਕੁਸ਼ੀ ਮਾਮਲੇ 'ਚ ਲੰਮੇ ਸਮੇਂ ਤੋਂ ਫਰਾਰ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੰਦੀਪ ਨੂੰ ਹਰਗੋਬਿੰਦਪੁਰ ਨੇੜਲੇ ਪਿੰਡ ਧੀਰੋਵਾਲ ਬੇਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਦੀਪ ਨੂੰ ਪਨਾਹ ਦੇਣ ਦੇ ਦੋਸ਼ 'ਚ ਉਸ ਦੇ 2 ਮਮੇਰੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਨਵਾਂ ਪਿੰਡ ਵਿੱਚ ਦੋਹਰੇ ਖ਼ੁਦਕੁਸ਼ੀ ਮਾਮਲੇ ਦੀ ਦੋਸ਼ੀ ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਦੇਰ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਗੋਬਿੰਦਪੁਰ ਵਿੱਚ ਇੱਕ ਕੋਠੀ ਦੇ ਅੰਦਰ ਰੱਖਿਆ ਗਿਆ। ਇਸ ਦੇ ਖਿਲਾਫ ਅੰਮ੍ਰਿਤਸਰ ਅਰਬਨ ਅਤੇ ਦਿਹਾਤੀ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨੇ ਵਿਸ਼ੇਸ਼ ਟੀਮਾਂ ਤਿਆਰ ਕਰ ਉਕਤ ਮੁਲਜ਼ਮ ਸੰਦੀਪ ਕੌਰ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਸੰਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕੇ ਜੇਕਰ ਇਸ ਮਾਮਲੇ 'ਚ ਹੋਰ ਲੋਕ ਵੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੋਹਰਾ ਖ਼ੁਦਕੁਸ਼ੀ ਮਾਮਲਾ
ਕੀ ਹੈ ਪੂਰਾ ਮਾਮਲਾਦੱਸਣਯੋਗ ਹੈ ਕਿ ਗਹਿਣਿਆਂ ਦੇ ਕਾਰੋਬਾਰੀ ਵਿਕਰਮਜੀਤ ਸਿੰਘ ਨੇ ਇੱਕ ਨਿੱਜੀ ਹੋਟਲ 'ਚ ਜ਼ਹਿਰ ਖਾ ਖ਼ੁਦਕੁਸ਼ੀ ਕੀਤੀ ਸੀ ਅਤੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਇਆ ਸੀ ਅਤੇ ਸੁਸਾਇਡ ਨੋਟ 'ਚ ਵੀ ਸਬ-ਇੰਸਪੈਕਟਰ ਸੰਦੀਪ ਕੌਰ ਦਾ ਨਾਂਅ ਲਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਹ ਉਸ ਤੋਂ ਤੰਗ ਆ ਖ਼ੁਦਕੁਸ਼ੀ ਕਰ ਰਿਹਾ ਹੈ।ਸਬ-ਇੰਸਪੈਕਟਰ ਸੰਦੀਪ ਵਿਕਰਮ ਨੂੰ ਬਲੈਕਮੇਲ ਕਰਦੀ ਸੀ ਅਤੇ ਉਸ ਤੋਂ 18-19 ਲੱਖ ਰੁਪਏ ਵੀ ਵਸੂਲ ਚੁੱਕੀ ਸੀ ਜਿਸ ਤੋਂ ਤੰਗ ਆ ਸੰਦੀਪ ਨੇ ਇਹ ਕਦਮ ਚੁੱਕਿਆ ਅਤੇ ਪਤੀ ਦੀ ਮੌਤ ਤੋਂ ਇੱਕ ਦਿਨ ਬਾਅਦ ਹੀ ਵਿਕਰਮ ਦੀ ਪਤਨੀ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।ਆਪਣੇ ਮਾਪਿਆਂ ਨੂੰ ਇਨਸਾਫ ਦਵਾਉਣ ਲਈ ਵਿਕਰਮ ਦੀ ਧੀ ਲਗਾਤਾਰ ਜੱਦੋ-ਜਹਿਦ ਕਰ ਰਹੀ ਸੀ ਅਤੇ ਮੁੱਖ ਮੰਤਰੀ ਕੈਪਟਨ ਨੇ ਵੀ ਜਲਦ ਹੀ ਇਸ ਦੋਹਰੇ ਖ਼ੁਦਕੁਸ਼ੀ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਦਵਾਇਆ ਸੀ।ਲੰਮੇ ਸਮੇਂ ਤੋਂ ਮਾਮਲੇ ਦੀ ਕਾਰਵਾਈ ਕਰਦਿਆਂ ਪੁਲਿਸ ਨੂੰ ਸਫ਼ਲਤਾ ਹਾਸਲ ਹੋਈ ਹੈ ਅਤੇ ਅਖੀਰ ਪੁਲਿਸ ਨਾਲ ਲੁਕਣ-ਮੀਚੀ ਖੇਡ ਰਹੀ ਸੰਦੀਪ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ABOUT THE AUTHOR

...view details