ਪੰਜਾਬ

punjab

ਚੰਡੀਗੜ੍ਹ ਯੂਨੀਵਰਸਿਟੀ 'ਚ ਹੋਈ ਘਟਨਾ ਦੇ ਇਨਸਾਫ਼ ਲਈ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸਨ

ਚੰਡੀਗੜ੍ਹ ਯੂਨੀਵਰਸਿਟੀ ਵਿਚ ਲੜਕੀਆਂ ਨਾਲ ਹੋਈ ਘਟਨਾ ਸੰਬਧੀ ਇਨਸਾਫ ਦਿਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਆਏ ਅਗੇ ਕਿਹਾ ਜੋ ਵਿਚ ਚੰਡੀਗੜ੍ਹ ਯੂਨੀਵਰਸਿਟੀ ਵਿਚ ਹੋਇਆ ਸ਼ਰਮਨਾਕ ਘਟਨਾ, ਅਸੀਂ ਕਰਦੇ ਹਾਂ ਇਨਸਾਫ ਦੀ ਮੰਗ Students of Guru Nanak Dev University

By

Published : Sep 19, 2022, 7:26 PM IST

Published : Sep 19, 2022, 7:26 PM IST

Students of Guru Nanak Dev University
Students of Guru Nanak Dev University

ਅੰਮ੍ਰਿਤਸਰ:ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਹੋਈ ਘਟਨਾ ਸੰਬਧੀ ਲੜਕੀਆਂ ਨੂੰ ਇਨਸਾਫ਼ ਦਿਵਾਉਣ ਵਾਸਤੇ ਅੱਜ ਸੋਮਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋ ਅੱਗੇ ਆਉਂਦਿਆ। ਜਿੱਥੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ, ਉੱਥੇ ਹੀ ਲੜਕੀਆਂ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਵੀ ਕੀਤੀ ਹੈ। Students of Guru Nanak Dev University

ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜੋ ਵੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਲੜਕੀਆਂ ਨਾਲ ਹੋਈਆ ਕਾਫੀ ਸ਼ਰਮਨਾਕ ਗੱਲ ਹੈ ਅਤੇ ਜੋ ਉਹਨਾਂ ਲੜਕੀਆਂ ਨਾਲ ਹੋਈਆ ਅਸੀਂ ਉਸ ਪ੍ਰਤੀ ਅਵਾਜ਼ ਬੁਲੰਦ ਕਰਦਿਆ ਸਰਕਾਰ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਅਜਿਹੇ ਕੰਮ ਭਵਿੱਖ ਵਿਚ ਨਾ ਹੋਣ ਇਸ ਸੰਬਧੀ ਅਸੀ ਪ੍ਰਸ਼ਾਸ਼ਨ ਅਤੇ ਸਰਕਾਰ ਕੋਲੋ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਹੀ ਕਦਮ ਉਠਾਉਣ ਦੀ ਅਪੀਲ ਕਰਦੇ ਹਾਂ।

ਚੰਡੀਗੜ੍ਹ ਯੂਨੀਵਰਸਿਟੀ 'ਚ ਹੋਈ ਘਟਨਾ ਦੇ ਇਨਸਾਫ਼ ਲਈ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸਨ

ਅਸ਼ਲੀਲ ਵੀਡੀਓ ਵਾਇਰਲਦਾ ਮਾਮਲਾ:ਦੱਸ ਦੇਈਏ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਲੜਕੀਆਂ ਦੇ ਬਾਥਰੂਮ ਦੇ ਅੰਦਰੋਂ ਵੀਡੀਓ ਬਣਾਉਂਦੇ ਹੋਏ ਇਕ ਲੜਕੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਯੂਨੀਵਰਸਿਟੀ ਦੇ ਹੀ ਇਕ ਵਿਦਿਆਰਥੀ ਨੇ ਸੋਸ਼ਲ ਸਾਈਟ 'ਤੇ ਪਾਈ ਹੈ। ਲੜਕੀ 'ਤੇ ਇਤਰਾਜ਼ਯੋਗ ਵੀਡੀਓ ਕਿਸੇ ਨੂੰ ਭੇਜਣ ਦੇ ਆਰੋਪ ਵੀ ਹਨ।

ਇਸ ਮਾਮਲੇ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥਣਾਂ ਨੇ ਰਾਤ ਨੂੰ ਜ਼ਬਰਦਸਤ ਹੰਗਾਮਾ ਕੀਤਾ। ਪੰਜਾਬ ਸਰਕਾਰ ਨੇ ਇਸ ਪੂਰੇ ਮਾਮਲੇ ਉੱਤੇ ਨੋਟਿਸ ਲਿਆ ਹੈ। ਪੁਲਿਸ ਨੇ ਮੁਲਜ਼ਮ ਵਿਦਿਆਰਥਣ (girls viral video chandigarh university case) ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।


ਇਹ ਵੀ ਪੜੋ:-CU MMS Video Viral Case : ਵਿਦਿਆਰਥਣ ਸਮੇਤ 7 ਦਿਨ੍ਹਾਂ ਰਿਮਾਂਡ ਉਤੇ 3 ਮੁਲਜ਼ਮ

ABOUT THE AUTHOR

...view details