ਪੰਜਾਬ

punjab

ETV Bharat / city

ਅੰਮ੍ਰਿਤਸਰ ਹਵਾਈ ਅੱਡੇ ’ਤੇ 2 ਘੰਟੇ ਦੇਰੀ ਨਾਲ ਪਹੁੰਚਿਆ ਜਹਾਜ਼, 50 ਯਾਤਰੀਆਂ ਦਾ ਸਮਾਨ ਗਾਇਬ, ਏਅਰਪੋਰਟ ’ਤੇ ਹੰਗਾਮਾ - ਅੰਤਰਾਸ਼ਟਰੀ ਏਅਰਪੋਰਟ

ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ 2 ਘੰਟੇ ਦੇਰੀ ਨਾਲ ਪਹੁੰਚੀ। ਫਲਾਈਟ ਦੇ 2 ਘੰਟੇ ਲੇਟ ਹੋਣ ਨਾਲ ਜਿੱਥੇ ਯਾਤਰੀ ਪਰੇਸ਼ਾਨ ਹੋਏ ਉਥੇ ਹੀ 50 ਦੇ ਕਰੀਬ ਯਾਤਰੀਆਂ ਦਾ ਸਮਾਨ ਵੀ ਗਾਇਬ ਹੋ ਗਿਆ।

ਦੁਬਈ ਤੋਂ ਪਰਤੇ 50 ਯਾਤਰੀਆਂ ਦਾ ਸਮਾਨ ਗਾਇਬ
ਦੁਬਈ ਤੋਂ ਪਰਤੇ 50 ਯਾਤਰੀਆਂ ਦਾ ਸਮਾਨ ਗਾਇਬ

By

Published : Jul 14, 2022, 11:36 AM IST

ਅੰਮ੍ਰਿਤਸਰ:ਜ਼ਿਲ੍ਹੇ ਦੇ ਅੰਤਰਾਸ਼ਟਰੀ ਏਅਰਪੋਰਟ ’ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ 2 ਘੰਟੇ ਦੇਰੀ ਨਾਲ ਪਹੁੰਚੀ। ਇਸ ਮੌਕੇ ਯਾਤਰੀਆਂ ਨੂੰ ਆਪਣਾ ਸਮਾਨ ਲੱਭਣ ਲਈ ਕਾਫੀ ਸੰਘਰਸ਼ ਕਰਨਾ ਪਿਆ ਤੇ 50 ਦੇ ਕਰੀਬ ਯਾਤਰੀਆਂ ਦਾ ਸਮਾਨ ਵੀ ਲਾਪਤਾ ਹੋ ਗਿਆ। ਯਾਤਰੀਆਂ ਦਾ ਸਮਾਨ ਨਾ ਮਿਲਣ ਕਾਰਨ ਏਅਰਪੋਰਟ ’ਤੇ ਕਾਫੀ ਹੰਗਾਮਾ ਹੋ ਗਿਆ।

ਇਹ ਵੀ ਪੜੋ:ਮੁੜ ਸੁਰਖੀਆ ’ਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ, ਛਾਪੇਮਾਰੀ ਕਰਨ ਆਈ ACP ਨਾਲ ਉਲਝੀ !

2 ਘੰਟੇ ਦੇਰੀ ਨਾਲ ਭਰੀ ਉਡਾਣ: ਦੱਸ ਦਈਏ ਕਿ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਨੰਬਰ SG56 ਦੁਬਈ ਦੇ ਸਮੇਂ ਮੁਤਾਬਕ ਰੋਜ਼ਾਨਾ ਰਾਤ 10.45 ਵਜੇ ਉਡਾਣ ਭਰਦੀ ਹੈ, ਪਰ ਬੁੱਧਵਾਰ ਰਾਤ ਨੂੰ ਇਹ ਫਲਾਈਟ 12.41 ਵਜੇ ਉਡਾਣ ਭਰਦੀ ਹੈ। ਫਲਾਈਟ ਦੇ ਦੇਰੀ ਨਾਲ ਉਡਾਣ ਭਰਨ ਕਾਰਨ ਇਹ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਸਵੇਰੇ 3.20 ਦੀ ਬਜਾਏ 5.07 ਵਜੇ 2 ਘੰਟੇ ਦੇਰੀ ਨਾਲ ਚੱਲੀ।

50 ਦੇ ਕਰੀਬ ਯਾਤਰੀਆਂ ਦਾ ਸਮਾਨ ਲਾਪਤਾ:ਇੱਕ ਤਾਂ ਇਹ ਫਲਾਈਟ 2 ਘੰਟੇ ਲੇਟ ਪਹੁੰਚੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਫਲਾਈਟ ’ਤੇ ਅੰਮ੍ਰਿਤਸਰ ਪਹੁੰਚੇ 50 ਦੇ ਕਰੀਬ ਯਾਤਰੀਆਂ ਦਾ ਸਮਾਨ ਵੀ ਗਾਇਬ ਹੋ ਗਿਆ।

ਇਹ ਵੀ ਪੜੋ:ਚੰਡੀਗੜ੍ਹ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਜੱਦੋ-ਜਹਿਦ, ਮੁਹਾਲੀ ਦੋੜ ’ਚ ਹੋਇਆ ਅੱਗੇ !

ABOUT THE AUTHOR

...view details